ਗੈਂਗਸਟਰ ਨੰਨ੍ਹਾ ਨੇ ਪੁਲੀਸ ਅੱਗੇ ਆਤਮ-ਸਮਰਪਣ ਕੀਤਾ : The Tribune India

ਗੈਂਗਸਟਰ ਨੰਨ੍ਹਾ ਨੇ ਪੁਲੀਸ ਅੱਗੇ ਆਤਮ-ਸਮਰਪਣ ਕੀਤਾ

ਗੈਂਗਸਟਰ ਨੰਨ੍ਹਾ ਨੇ ਪੁਲੀਸ ਅੱਗੇ ਆਤਮ-ਸਮਰਪਣ ਕੀਤਾ

ਪੁਲੀਸ ਕਮਿਸ਼ਨਰ ਦੇ ਦਫ਼ਤਰ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨਾਲ ਆਤਮ-ਸਮਰਪਣ ਕਰਨ ਪੁੱਜਿਆ ਗੈਂਗਸਟਰ ਨੰਨ੍ਹਾ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 6 ਅਗਸਤ

ਗੈਂਗਸਟਰਾਂ ਗਰੋਹ ਦੇ ਮੈਂਬਰ ਆਕਾਸ਼ ਸੋਨੀ ਉਰਫ਼ ਨੰਨ੍ਹਾ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਹਥਿਆਰਾਂ ਸਣੇ ਪੁਲੀਸ ਸਾਹਮਣੇ ਸਮਰਪਣ ਕਰਵਾਇਆ। ਨੌਜਵਾਨ ਕੁੱਟਮਾਰ ਦੇ ਦੋ ਮਾਮਲਿਆਂ ’ਚ ਲੁਧਿਆਣਾ ਪੁਲੀਸ ਨੂੰ ਲੋੜੀਂਦਾ ਸੀ। ਨਾਜਾਇਜ਼ ਹਥਿਆਰ ਨਾਲ ਨੰਨ੍ਹਾ ਗੈਂਗਸਟਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ। ਇਸ ਮੌਕੇ ਨੰਨ੍ਹਾ ਨੇ ਏਸੀਪੀ ਕੇਂਦਰੀ ਰਮਨਦੀਪ ਸਿੰਘ ਭੁੱਲਰ ਅੱਗੇ ਆਤਮ ਸਮਰਪਣ ਕੀਤਾ, ਜਿਸ ਮਗਰੋਂ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਡਵੀਜ਼ਨ ਨੰਬਰ 2 ਅਤੇ 3 ’ਚ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪਰਾਸ਼ਰ ਨੇ ਦੱਸਿਆ ਕਿ ਨੰਨ੍ਹਾ ਦੇ ਖਿਲ਼ਾਫ਼ ਥਾਣਾ ਡਵੀਜ਼ਨ ਨੰਬਰ 2 ਅਤੇ 3 ’ਚ ਕੁੱਟਮਾਰ ਸਮੇਤ ਗੋਲੀ ਚਲਾਉਣ ਦੇ ਕੇਸ ਦਰਜ ਹਨ। ਇਹ ਨੌਜਵਾਨ ਕਾਫ਼ੀ ਸਮੇਂ ਤੋਂ ਪੁਲੀਸ ਦੀਆਂ ਨਜ਼ਰਾਂ ਤੋਂ ਬਚਦਾ ਫਿਰ ਰਿਹਾ ਸੀ ਤੇ ਇਧਰ-ਉਧਰ ਲੁਕਦਾ ਫਿਰ ਰਿਹਾ ਸੀ। ਪਰਿਵਾਰ ਵਾਲਿਆਂ ਨੇ ਵਿਧਾਇਕ ਨਾਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਆਤਮ-ਸਮਰਪਣ ਕਰਨਾ ਚਾਹੁੰਦਾ ਹੈ ਤਾਂ ਕਿ ਮੁੱਖ ਧਾਰਾ ’ਚ ਵਾਪਸ ਆ ਸਕੇ। ਉਨ੍ਹਾਂ ਇਸ ਬਾਰੇ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਅੱਜ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ।

ਆਕਾਸ਼ ਸੋਨੀ ਉਰਫ਼ ਨੰਨ੍ਹਾ ਨੇ ਕਿਹਾ ਕਿ ਇੱਕ ਵਿਆਹ ਸਮਾਗਮ ’ਚ ਉਸ ਦਾ ਝਗੜਾ ਹੋਇਆ ਸੀ, ਜਿਸ ਮਗਰੋਂ ਦੂਜੀ ਧਿਰ ਨੇ ਉਸ ’ਤੇ ਕਾਤਲਾਨਾ ਹਮਲਾ ਕੀਤਾ ਸੀ। ਇਸ ਮਗਰੋਂ ਉਹ ਦੁਸ਼ਮਣ ਬਣ ਗਏ। ਨੰਨ੍ਹਾ ਨੇ ਦੱਸਿਆ ਕਿ ਉਸ ਨੇ ਆਪਣੀ ਸੁਰੱਖਿਆ ਲਈ ਇੱਕ ਦੋਸਤ ਰਾਹੀਂ 35 ਹਜ਼ਾਰ ’ਚ ਇਹ ਹਥਿਆਰ ਖਰੀਦਿਆ ਸੀ। ਉਹ ਵਾਪਸ ਆਪਣੀ ਸਹੀ ਜਿੰਦਗੀ ਵਿੱਚ ਪਰਤਣਾ ਚਾਹੁੰਦਾ ਸੀ ਪਰ ਕੋਈ ਜ਼ਰੀਆ ਨਹੀਂ ਮਿਲ ਰਿਹਾ ਸੀ। ਉਸ ਨੇ ਵਿਧਾਇਕ ਪੱਪੀ ਨਾਲ ਸੰਪਰਕ ਕੀਤਾ ਅਤੇ ਹੁਣ ਆਤਮ-ਸਮਰਪਣ ਕੀਤਾ ਹੈ। ਉਸ ਨੂੰ ਕਾਨੂੰਨ ਅਨੁਸਾਰ ਜੋ ਸਜ਼ਾ ਮਿਲੇਗੀ, ਉਹ ਕਬੂਲ ਕਰਨ ਲਈ ਤਿਆਰ ਹੈ।

ਏਸੀਪੀ ਸੈਂਟਰਲ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਦੋਵਾਂ ਮਾਮਲਿਆਂ ’ਚ ਪੁਲੀਸ ਨੰਨ੍ਹਾ ਦੀ ਗ੍ਰਿਫ਼ਤਾਰੀ ਪਾਏਗੀ। ਜਾਂਚ ਕੀਤੀ ਜਾਵੇ ਕਿ ਉਸ ਕੋਲ ਹਥਿਆਰ ਕਿੱਥੋਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਗਲਤ ਰਾਹ ਛੱਡ ਕੇ ਸਹੀ ਰਾਹ ਵਾਪਸ ਪਰਤਣਾ ਚਾਹੁੰਦਾ ਹੈ ਤਾਂ ਪੁਲੀਸ ਦਾ ਫਰਜ਼ ਹੈ ਕਿ ਉਸ ਦੀ ਮਦਦ ਕੀਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਨੂੰ ਮੰਤਰੀ ਬਣਾ...

ਸ਼ਹਿਰ

View All