Ganesh Chaturthi celebration: ਮਾਛੀਵਾੜਾ ਵਿੱਚ ਗਣੇਸ਼ ਚਤੁਰਥੀ ਮਨਾਈ
ਇੱਥੇ ਅੱਜ ਗਣੇਸ਼ ਚਤੁਰਥੀ ਮਨਾਈ ਗਈ। ਗਣਪਤੀ ਸੇਵਾ ਸਮਿਤੀ ਵੱਲੋਂ ਦੁਰਗਾ ਸ਼ਕਤੀ ਮੰਦਰ ਦੇ ਹਾਲ, ਰੋਪੜ ਰੋਡ ’ਤੇ ਸਥਿਤ ਸ਼ਿਵਾਲਾ ਬ੍ਰਹਮਚਾਰੀ ਮੰਦਰ ਕਮੇਟੀ ਅਤੇ ਸਥਾਨਕ ਇੰਦਰਾ ਕਲੋਨੀ ਵਾਸੀਆਂ ਵੱਲੋਂ ਧਰਮਸ਼ਾਲਾ ਵਿੱਚ ਦਸ ਦਿਨਾਂ ਤੋਂ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰ ਕੇ...
ਇੱਥੇ ਅੱਜ ਗਣੇਸ਼ ਚਤੁਰਥੀ ਮਨਾਈ ਗਈ। ਗਣਪਤੀ ਸੇਵਾ ਸਮਿਤੀ ਵੱਲੋਂ ਦੁਰਗਾ ਸ਼ਕਤੀ ਮੰਦਰ ਦੇ ਹਾਲ, ਰੋਪੜ ਰੋਡ ’ਤੇ ਸਥਿਤ ਸ਼ਿਵਾਲਾ ਬ੍ਰਹਮਚਾਰੀ ਮੰਦਰ ਕਮੇਟੀ ਅਤੇ ਸਥਾਨਕ ਇੰਦਰਾ ਕਲੋਨੀ ਵਾਸੀਆਂ ਵੱਲੋਂ ਧਰਮਸ਼ਾਲਾ ਵਿੱਚ ਦਸ ਦਿਨਾਂ ਤੋਂ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰ ਕੇ ਪੂਜਾ ਕੀਤੀ ਗਈ। ਅੱਜ ਬਾਅਦ ਦੁਪਹਿਰ ਇਨ੍ਹਾਂ ਧਾਰਮਿਕ ਅਸਥਾਨਾਂ ਤੋਂ ਸ਼ੋਭਾ ਯਾਤਰਾਵਾਂ ਸ਼ੁਰੂ ਹੋਈਆਂ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾਵਾਂ ਇੱਥੋਂ ਤਿੰਨ ਕਿਲੋਮੀਟਰ ਦੂਰ ਸਰਹਿੰਦ ਨਹਿਰ ’ਤੇ ਪੁੱਜੀਆਂ ਜਿੱਥੇ ਸ਼ਰਧਾਲੂਆਂ ਨੇ ਗਣੇਸ਼ ਦੀਆਂ ਮੂਰਤੀਆਂ ਨੂੰ ਜਲਪ੍ਰਵਾਹ ਕੀਤਾ। ਸ਼ੋਭਾ ਯਾਤਰਾ ਵਿੱਚ ਸ਼ਾਮਲ ਸੁੰਦਰ ਝਾਕੀਆਂ ਅਤੇ ਰਥ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਰਹੇ।
ਸ਼ੋਭਾ ਯਾਤਰਾ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਭਾਜਪਾ ਆਗੂ ਨਿਸ਼ੂ ਸ਼ਰਮਾ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਮਨਜੀਤ ਕੁਮਾਰੀ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਪਰਮਜੀਤ ਪੰਮੀ, ਨੰਦ ਕਿਸ਼ੋਰ, ਚੇਤਨ ਕੁਮਾਰ ਨੇ ਵੀ ਸ਼ਿਰਕਤ ਕੀਤੀ। ਦੁਕਾਨਦਾਰਾਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ਸਵਾਗਤੀ ਗੇਟ ਅਤੇ ਲੰਗਰ ਵਰਤਾਏ।
ਇਸ ਵਾਰ ਮਾਛੀਵਾੜਾ ’ਚ ਕਈ ਸ਼ਰਧਾਲੂਆਂ ਨੇ ਆਪਣੇ ਘਰਾਂ ਵਿੱਚ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਸਨ ਜਿਨ੍ਹਾਂ ਨੂੰ ਅੱਜ ਪੂਜਾ ਉਪਰੰਤ ਗੜੀ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਜਲਪ੍ਰਵਾਹ ਕੀਤਾ ਗਿਆ। ਨਹਿਰ ਕੰਢੇ ਸਾਰਾ ਦਿਨ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਇੱਥੇ ਸ਼ਰਧਾਲੂਆਂ ਲਈ ਸਮਾਜ ਸੇਵੀ ਸ਼ਕਤੀ ਆਨੰਦ ਅਤੇ ਹੋਰ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਗਿਆ।

