Malaysia ’ਚ ਫੌਤ ਹੋਏ ਨੌਜਵਾਨ ਦਾ ਸਸਕਾਰ
ਨੇੜਲੇ ਪਿੰਡ ਪੋਨਾ ਦੇ ਨੌਜਵਾਨ ਕਮਲ ਕਪੂਰ ਦੀ ਲਾਸ਼ ਪਿੰਡ ਪੁੱਜਣ ਮਗਰੋਂ ਉਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮਲੇਸ਼ੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੀ ਬਿਰਧ ਮਾਤਾ ਹਰਜਿੰਦਰ ਕੌਰ ਨੇ...
Advertisement
ਨੇੜਲੇ ਪਿੰਡ ਪੋਨਾ ਦੇ ਨੌਜਵਾਨ ਕਮਲ ਕਪੂਰ ਦੀ ਲਾਸ਼ ਪਿੰਡ ਪੁੱਜਣ ਮਗਰੋਂ ਉਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮਲੇਸ਼ੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੀ ਬਿਰਧ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਕਰਜ਼ਾ ਚੁੱਕ ਕੇ ਲਗਪਗ ਅੱਠ ਸਾਲ ਪਹਿਲਾਂ ਉਸ ਦਾ ਪੁੱਤਰ ਕਮਾਈ ਲਈ ਮਲੇਸ਼ੀਆ ਗਿਆ ਸੀ। ਲਗਪਗ ਦਸ ਕੁ ਦਿਨ ਪਹਿਲਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਮੋਹਤਬਰਾਂ ਜਸਵੀਰ ਸਿੰਘ ਜੱਸੂ ਪੋਨਾ, ਸਰਪੰਚ ਹਰਪ੍ਰੀਤ ਸਿੰਘ ਅਤੇ ਹਾਕਮ ਸਿੰਘ ਭਰੋਵਾਲੀਆ ਨੇ ਦੱਸਿਆ ਨੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਯਤਨਾਂ ਨਾਲ ਕਮਲ ਕਪੂਰ ਦੀ ਮ੍ਰਿਤਕ ਦੇਹ ਰਾਤ ਪਿੰਡ ਪਹੁੰਚ ਗਈ ਸੀ। ਉਨ੍ਹਾਂ ਸਰਕਾਰ ਤੋਂ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ।
Advertisement
Advertisement
×
