ਲੁਧਿਆਣਾ: ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਇਸ ਦੌਰਾਨ ਤਨਪ੍ਰੀਤ ਕੌਰ ਨੇ ਮਿਸ ਫਰੈਸ਼ਰ ਬੀਏ, ਸੁਨੇਹਾ ਨੇ ਮਿਸ ਫਰੈਸ਼ਰ ਬੀਕਾਮ, ਟਵਿੰਕਲ ਨੇ ਮਿਸ ਫਰੈਸ਼ਰ ਬੀਸੀਏ, ਮਨਮੀਤ ਨੇ ਮਿਸ ਫਰੈਸ਼ਰ ਬੀਬੀਏ, ਗਰਿਮਾ ਨੇ ਮਿਸ ਫਰੈਸ਼ਰ ਐਮਕਾਮ, ਗੌਰੀ ਨੇ ਮਿਸ ਫਰੈਸ਼ਰ ਪੀਜੀਡੀਸੀਏ, ਕੀਰਤ ਨੇ ਮਿਸ ਫਰੈਸ਼ਰ ਐਮਏ ਦੇ ਖਿਤਾਬ ਜਿੱਤੇ। ਪ੍ਰਿੰ. ਡਾ. ਮਨੀਤਾ ਕਾਹਲੋਂ ਨੇ ਖਿਤਾਬ ਜੇਤੂਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਸ੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿੱਚ ਅਕਾਦਮੀ ਸੈਸ਼ਨ 2023-24 ’ਚ ਦਾਖਲ ਹੋਏ ਵਿਦਿਆਰਥੀਆਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ। ਇਸ ਦੌਰਾਨ ਮਿਸ ਚਾਰਮਿੰਗ ਦਾ ਖਿਤਾਬ ਰੌਸ਼ਨੀ ਅਤੇ ਮਿਸਟਰ ਹੈਂਡਸਮ ਦਾ ਖਿਤਾਬ ਆਰੀਅਨ ਦੇ ਹਿੱਸੇ ਆਇਆ। ਇਸ ਤੋਂ ਇਲਾਵਾ ਦੀਕਸ਼ਾ ਤੇ ਨਮਿਤ ਨੂੰ ਵੱਖ ਵੱਖ ਇਨਾਮ ਦਿੱਤੇ ਗਏ। -ਖੇਤਰੀ ਪ੍ਰਤੀਨਿਧ