ਮਲਕੀਤ ਮੱਲ੍ਹੀ ਦੀ ਪੰਜਵੀਂ ਬਰਸੀ ਮੌਕੇ ਮੁਫ਼ਤ ਕੈਂਪ
ਸਥਾਨਕ ਲਿੰਕ ਰੋਡ ’ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਅੱਜ ਸਵਰਗਵਾਸੀ ਮਲਕੀਤ ਸਿੰਘ ਮੱਲ੍ਹੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵਲੋਂ ਹੱਡੀਆਂ, ਜੋੜਾਂ ਤੇ ਚਮੜੀ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ...
ਸਥਾਨਕ ਲਿੰਕ ਰੋਡ ’ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਅੱਜ ਸਵਰਗਵਾਸੀ ਮਲਕੀਤ ਸਿੰਘ ਮੱਲ੍ਹੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵਲੋਂ ਹੱਡੀਆਂ, ਜੋੜਾਂ ਤੇ ਚਮੜੀ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਇਹ ਕੈਂਪ ਨਵਜੋਤ ਸਿੰਘ ਮੱਲ੍ਹੀ ਪਰਿਵਾਰ ਦੇ ਸਹਿਯੋਗ ਨਾਲ ਲੱਗਿਆ। ਇਸ ਮੌਕੇ ਡਾ. ਪਰਵੀਨ ਗੁਪਤਾ ਦੀ ਅਗਵਾਈ ਹੇਠ ਟੀਮ ਵਲੋਂ ਹੱਡੀਆਂ ਜੋੜਾਂ ਤੇ ਚਮੜੀ ਰੋਗਾਂ ਦੇ ਪੀੜਤ 83 ਮਰੀਜ਼ਾਂ ਦਾ ਨਿਰੀਖਣ ਕਰਕੇ ਮੁਫ਼ਤ ਦਵਾਈ ਦਿੱਤੀਆਂ ਗਈ। ਕੈਂਪ ਦਾ ਉਦਘਾਟਨ ਸੁਖਵਿੰਦਰ ਸਿੰਘ ਸਿੱਧੂ ਨੇ ਕੀਤਾ ਅਤੇ ਮੱਲ੍ਹੀ ਪਰਿਵਾਰ ਵਲੋਂ ਪੰਜਵੀਂ ਬਰਸੀ ਮੌਕੇ ਲੋੜਵੰਦਾਂ ਦੀ ਮਦਦ ਲਈ ਕੀਤਾ ਇਹ ਨੇਕ ਕਾਰਜ ਸ਼ਲਾਘਾਯੋਗ ਹੈ। ਡਾ. ਪਰਵੀਨ ਗੁਪਤਾ ਨੇ ਮਰੀਜ਼ਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਣ ਅਤੇ ਪਰਹੇਜ਼ ਸਬੰਧੀ ਨੁਕਤੇ ਸਾਂਝੇ ਕੀਤੇ। ਡਾ. ਰਜਨੀ ਗਰਗ ਨੇ ਮਰੀਜ਼ਾਂ ਨੂੰ ਚਮੜੀ ਰੋਗ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਰਾਹੁਲ ਮਲਹੋਤਰਾ, ਦਿਨੇਸ਼ ਖੰਨਾ, ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਸੁਖਦੇਵ ਗਰਗ, ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਮੁਕੇਸ਼ ਗੁਪਤਾ, ਗੋਪਾਲ ਗੁਪਤਾ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ, ਲਾਕੇਸ਼ ਟੰਡਨ, ਰਾਜਨ ਸਿੰਗਲਾ ਆਦਿ ਹਾਜ਼ਰ ਸਨ।

