ਚਾਰ ਕੁਇੰਟਲ ਮਿਲਾਵਟੀ ਦੇਸੀ ਘਿਓ ਬਰਾਮਦ

ਚਾਰ ਕੁਇੰਟਲ ਮਿਲਾਵਟੀ ਦੇਸੀ ਘਿਓ ਬਰਾਮਦ

ਮੁਹੱਲੇ ਵਾਲਿਆਂ ਤੋਂ ਜਾਣਕਾਰੀ ਹਾਸਲ ਕਰਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ।

ਗਗਨਦੀਪ ਅਰੋੜਾ
ਲੁਧਿਆਣਾ, 10 ਅਗਸਤ

ਸਿਹਤ ਵਿਭਾਗ ਨੇ ਅੱਜ ਮਿਲਾਵਟੀ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਫੜੀ ਹੈ। ਪੁਲੀਸ ਨੇ ਇੱਕ ਘਰ ਦੇ ਅੰਦਰ ਤਿਆਰ ਕੀਤਾ ਗਿਆ ਚਾਰ ਕੁਇੰਟਲ ਦੇਸੀ ਘਿਓ ਬਰਾਮਦ ਕੀਤਾ। ਹਾਲਾਂਕਿ ਸਿਹਤ ਵਿਭਾਗ ਤੇ ਪੁਲੀਸ ਟੀਮ ਦੇ ਮੌਕੇ ’ਤੇ ਪੁੱਜਦੇ ਹੀ ਇਸ ਗੌਰਖਧੰਦੇ ਨੂੰ ਚਲਾ ਰਹੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸਿਹਤ ਵਿਭਾਗ ਨੇ ਮੌਕੇ ’ਤੇ ਮਿਲਾਵਟੀ ਘਿਓ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਫੈਕਟਰੀ ’ਚ ਬੀਤੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਦਾ ਮਿਲਾਵਟੀ ਘਿਓ ਤਿਆਰ ਕੀਤਾ ਜਾ ਰਿਹਾ ਸੀ। ਅੱਗੇ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇੱਕ ਵਾਰ ਫਿਰ ਤੋਂ ਮਿਲਾਵਟੀ ਘਿਓ ਤਿਆਰ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਸੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸਨਅਤੀ ਸਹਿਰ ’ਚ ਮਿਲਾਵਟੀ ਦੇਸੀ ਘਿਓ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ । ਘਰ ਨੂੰ ਬਾਹਰੋ ਤੇ ਅੰਦਰੋ ਤਾਲਾ ਲੱਗਿਆ ਹੋਇਆ ਸੀ। ਜਦੋਂ ਕਿ ਅੰਦਰ ਮਿਲਾਵਟ ਦਾ ਖੇਡ ਚੱਲ ਰਿਹਾ ਸੀ। ਉਨ੍ਹਾਂ ਨੇ ਤੁਰੰਤ ਸਥਾਨਕ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਪੁਲੀਸ ਤੇ ਪੁੱਜਣ ਤੋਂ ਬਾਅਦ ਤਾਲਾ ਤੋੜ ਕੇ ਟੀਮ ਅੰਦਰ ਦਾਖਲ ਹੋਈ।

ਉਸ ਸਮੇਂ ਮੌਕੇ ’ਤੇ ਦੋ ਔਰਤਾਂ ਹੀ ਸਨ, ਜਦੋਂ ਕਿ ਮਿਲਾਵਟ ਦਾ ਖੇਡ ਖੇਡਣ ਵਾਲੇ ਅਸਲੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਦੀ ਟੀਮ ਨੇ ਮੌਕੇ ਤੋਂ ਲਗਭਗ 4 ਕੁਇੰਟਲ ਦੇਸੀ ਘਿਓ ਬਰਾਮਦ ਕੀਤਾ ਹੈ। ਡਾਕਟਰ ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਮੁਲਜ਼ਮ ਬਾਜ਼ਾਰ ’ਚੋਂ ਕੁਝ ਮਾਤਰਾ ’ਚ ਦੇਸੀ ਘਿਓ ਖਰੀਦ ਕੇ ਲਿਆਉਂਦੇ ਸਨ। ਇਸ ਤੋਂ ਬਾਅਦ ਉਸ ’ਚ ਰਿਫਾਈਂਡ ਆਇਲ, ਬਨਸਪਤੀ ਘਿਓ ਤੇ ਕੁਝ ਪਾਊਡਰ ਮਿਲਾ ਦਿੰਦੇ ਸਨ। ਇਸ ਨੂੰ ਬਾਜ਼ਾਰ ’ਚ ਅਸਲੀ ਦੇਸੀ ਘਿਓ ਦੇ ਭਾਅ ਵੇਚ ਦਿੱਤਾ ਜਾਂਦਾ ਸੀ। ਸ਼ੁਰੂਆਤੀ ਜਾਂਚ ’ਚ ਇੰਨਾ ਪਤਾ ਲੱਗਿਆ ਹੈ ਕਿ ਲੁਧਿਆਣਾ ਤੋਂ ਇਲਾਵਾ ਆਸਪਾਸ ਦੇ ਕਈ ਜ਼ਿਲ੍ਹਿਆਂ ’ਚ ਇਹ ਮਿਲਾਵਟੀ ਘਿਓ ਭੇਜਿਆ ਗਿਆ ਸੀ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All