DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਸੰਵਿਧਾਨ ਬਚਾਓ ਮੋਰਚਾ’ ਵੱਲੋਂ ਪੈਦਲ ਮਾਰਚ

ਇੱਥੇ ‘ਸੰਵਿਧਾਨ ਬਚਾਓ ਮੋਰਚਾ’ ਵੱਲੋਂ ਯੂ ਜੀ ਸੀ ਦੇ ਨਵੇਂ ਨਿਯਮ ਲਾਗੂ ਕਰਨ ਅਤੇ ਐੱਸ ਸੀ ਤੇ ਐੱਸ ਟੀ ਕਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੈਦਲ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਥਾਨਕ ਜਗਰਾਉਂ ਪੁਲ...

  • fb
  • twitter
  • whatsapp
  • whatsapp
featured-img featured-img
ਲੁਧਿਆਣਾ ’ਚ ਮਾਰਚ ਕਰਦੇ ਹੋਏ ‘ਸੰਵਿਧਾਨ ਬਚਾਓ ਮੋਰਚਾ’ ਦੇ ਕਾਰਕੁਨ। -ਫੋਟੋ: ਇੰਦਰਜੀਤ ਵਰਮਾ
Advertisement

ਇੱਥੇ ‘ਸੰਵਿਧਾਨ ਬਚਾਓ ਮੋਰਚਾ’ ਵੱਲੋਂ ਯੂ ਜੀ ਸੀ ਦੇ ਨਵੇਂ ਨਿਯਮ ਲਾਗੂ ਕਰਨ ਅਤੇ ਐੱਸ ਸੀ ਤੇ ਐੱਸ ਟੀ ਕਮਿਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੈਦਲ ਮਾਰਚ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਥਾਨਕ ਜਗਰਾਉਂ ਪੁਲ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕੀਤੇ ਮਾਰਚ ਵਿੱਚ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਸੌਂਪਿਆ ਗਿਆ। ਮੋਰਚੇ ਦੇ ਪ੍ਰਧਾਨ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਵਿੱਚ ਦਲਿਤ ਵਿਦਿਆਰਥੀਆਂ ਨਾਲ ਹੋ ਰਹੇ ਭੇਦਭਾਵ ਨੂੰ ਖ਼ਤਮ ਕਰਨ ਲਈ ਯੂ ਜੀ ਸੀ ਦੇ ਨਵੇਂ ਲਾਗੂ ਕੀਤੇ ਗਏ ਸਨ ਜਿਸ ਰਾਹੀਂ ਜੇਕਰ ਕਿਸੇ ਵੀ ਵਿਦਿਆਰਥੀ ਨਾਲ ਕਾਲਜ, ਯੂਨੀਵਰਸਿਟੀ ਜਾਂ ਹੋਰ ਸਿੱਖਿਆ ਸੰਸਥਾਵਾਂ ਵਿੱਚ ਜਾਤੀਗਤ ਭੇਦਭਾਵ ਹੁੰਦਾ ਹੈ ਤਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਵਿਵਸਥਾ ਕੀਤੀ ਗਈ ਸੀ ਪਰ ਸਮਾਜ ਦੇ ਉੱਚ ਵਰਗ ਵੱਲੋਂ ਸੜਕਾਂ ’ਤੇ ਉਤਰ ਕੇ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ ਸੀ ਜਿਸ ਤਹਿਤ ਸੁਪਰੀਮ ਕੋਰਟ ਨੇ ਇਨ੍ਹਾਂ ਨਿਯਮਾਂ ’ਤੇ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਯੂ ਜੀ ਸੀ ਦੇ ਨਵੇਂ ਨਿਯਮਾਂ ’ਤੇ ਲੱਗੀ ਰੋਕ ਹਟਾਈ ਜਾਵੇ ਅਤੇ ਐੱਸ ਸੀ ਤੇ ਐੱਸ ਟੀ ਕਮਿਸ਼ਨ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਰਮਨਜੀਤ ਲਾਲੀ, ਆਨੰਦ ਕਿਸ਼ੋਰ, ਬਲਵਿੰਦਰ ਬਿੱਟਾ, ਬੰਸੀ ਲਾਲ ਪ੍ਰੇਮੀ, ਆਨੰਦ ਰਾਖ਼ਸ਼ਸ, ਦੇਵ ਰਾਜ ਅਸੁਰ, ਰੋਹਿਤ ਸਹੋਤਾ, ਵਿੱਕੀ ਸਹੋਤਾ, ਨਰੇਸ਼ ਬੱਤਰਾ, ਮੁਕੇਸ਼ ਸ਼ਾਹ, ਮਨੋਜ ਚੌਹਾਨ, ਐਡਵੋਕੇਟ ਨਰਿੰਦਰ ਆਦਿਆ ਆਦਿ ਹਾਜ਼ਰ ਸਨ।

Advertisement
Advertisement
×