DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Food and Agriculture Department: ਭੋਜਨ ਅਤੇ ਖੇਤੀ ਵਿਭਾਗ ਦੀ ਕੌਮੀ ਪੱਧਰ ਦੀ ਮੀਟਿੰਗ

ਮੀਟਿੰਗ ਵਿੱਚ ਸੂਬੇ ਦੇ ਖੇਤੀ ਮਸ਼ੀਨਰੀ ਨਿਰਮਾਤਾ ਸ਼ਾਮਲ ਹੋਏ; ਮਸ਼ੀਨਰੀ ਨਾਲ ਸਬੰਧਤ ਮਸਲਿਆਂ ਬਾਰੇ ਚਰਚਾ

  • fb
  • twitter
  • whatsapp
  • whatsapp
featured-img featured-img
ਭੋਜਨ ਅਤੇ ਖੇਤੀਬਾੜੀ ਵਿਭਾਗ ਦੀ ਮੀਟਿੰਗ ਵਿੱਚ ਹਾਜ਼ਰ ਪਤਵੰਤੇ।
Advertisement

ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿੱਚ ਭੋਜਨ ਅਤੇ ਖੇਤੀਬਾੜੀ ਵਿਭਾਗ ਦੇ ਭਾਰਤੀ ਸਟੈਂਡਰਡਜ਼ ਬਿਊਰੋ ਦੀ ਦੂਜੀ ਦੋ ਰੋਜ਼ਾ ਕਮੇਟੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦਾ ਮੁੱਖ ਮੰਤਵ ਪਰਾਲੀ ਦੀ ਸੰਭਾਲ ਦੇ ਨਾਲ-ਨਾਲ ਕਣਕ ਦੀ ਬਿਜਾਈ ਵਾਲੀ ਮਸ਼ੀਨਰੀ ਦੀ ਪਰਖ ਅਤੇ ਮਾਨਕਤਾ ਨਿਰਧਾਰਤ ਕਰਨਾ ਸੀ। ਇਸ ਵਿੱਚ ਬਿਊਰੋ ਦੇ ਮੈਂਬਰ ਸਕੱਤਰ ਇੰਜ. ਵਿਕਰਾਂਤ ਚੌਹਾਨ, ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਸ਼ਾਮਲ ਹੋਏ। ਡਾ. ਗੋਸਲ ਨੇ ਪੰਜਾਬ ਦੇ ਅਨਾਜ ਉਤਪਾਦਨ ਅਤੇ ਸਮੇਂ ਸਿਰ ਫ਼ਸਲ ਸੰਭਾਲ ਦੇ ਖੇਤਰ ਵਿੱਚ ਖੇਤੀ ਮਸ਼ੀਨਰੀ ਦੇ ਮਹੱਤਵ ਨੂੰ ਨਿਰਧਾਰਤ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਉਪਲੱਬਧ ਵਿਕਸਿਤ ਖੇਤੀ ਮਸ਼ੀਨਰੀ ਵਿੱਚੋਂ ਅੱਧਿਓਂ ਬਹੁਤੀ ਯੂਨੀਵਰਸਿਟੀ ਦੇ ਖੇਤੀ ਇੰਜਨੀਅਰਿੰਗ ਕਾਲਜ ਵੱਲੋਂ ਵਿਕਸਿਤ ਕੀਤੀ ਗਈ ਹੈ।

ਇਸ ਕਮੇਟੀ ਮੀਟਿੰਗ ਦਾ ਸੰਚਾਲਨ ਖੇਤੀ ਮਸ਼ੀਨਰੀ ਨਿਰਮਾਤਾ ਐਸੋਸੀਏਸ਼ਨ ਦੇ ਤਕਨੀਕੀ ਸਲਾਹਕਾਰ ਡਾ. ਸੁਰਿੰਦਰ ਸਿੰਘ ਨੇ ਕੀਤਾ। ਇਸ ਵਿੱਚ ਵਿਕਰਾਂਤ ਚੌਹਾਨ, ਡਾ. ਮਹੇਸ਼ ਕੁਮਾਰ ਨਾਰੰਗ, ਡਾ. ਅਨੂਪ ਕੁਮਾਰ ਦੀਕਸ਼ਤ, ਡਾ. ਮਨਪ੍ਰੀਤ ਸਿੰਘ, ਡਾ. ਰਾਜੇਸ਼ ਗੋਇਲ, ਡਾ. ਅਪੂਰਵ ਪ੍ਰਕਾਸ਼ ਅਤੇ ਇੰਜ. ਅਰਸ਼ਦੀਪ ਸਿੰਘ ਦੇ ਨਾਲ ਡਾ. ਅਜੇ ਸ਼ਰਮਾ ਨੇ ਹਿੱਸਾ ਲਿਆ। ਇਸ ਮੌਕੇ ਉੱਘੇ ਮਸ਼ੀਨਰੀ ਨਿਰਮਾਤਾ ਕੰਬੋਜ ਮਕੈਨੀਕਲ ਵਰਕਸ, ਰਮਦਾਸ ਤੇ ਮੈਸ. ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ੍ਹ ਨੇ ਵੀ ਹਿੱਸਾ ਲਿਆ।

Advertisement

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਬਦਲਦੀਆਂ ਖੇਤੀ ਲੋੜਾਂ ਵਿੱਚ ਬਦਲ ਰਹੀ ਮਸ਼ੀਨਰੀ ਅਤੇ ਇਸ ਦੇ ਸਰੂਪ ਬਾਰੇ ਕਾਲਜ ਵੱਲੋਂ ਕੀਤੀ ਜਾ ਰਹੀ ਖੋਜ ਉੱਪਰ ਚਾਨਣਾ ਪਾਇਆ। ਕਮੇਟੀ ਮੀਟਿੰਗ ਦੇ ਦੂਜੇ ਦਿਨ ਪੰਜਾਬ ਰਾਜ ਦੇ ਉੱਘੇ ਖੇਤੀ ਮਸ਼ੀਨਰੀ ਨਿਰਮਾਤਾ ਮੀਟਿੰਗ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਬਲਦੇਵ ਸਿੰਘ ਹੂੰਝਣ ਅਤੇ ਬਲਦੇਵ ਸਿੰਘ ਅਮਰ ਪ੍ਰਮੁੱਖ ਹਨ। ਪੰਜਾਬ ਰਾਜ ਖੇਤੀ ਔਜ਼ਾਰ ਨਿਰਮਾਤਾ ਐਸੋਸੀਏਸ਼ਨ ਵੱਲੋਂ ਮਸ਼ੀਨਰੀ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਡਾ. ਸੁਰਿੰਦਰ ਸਿੰਘ ਨੇ ਪੀ ਏ ਯੂ ਦਾ ਧੰਨਵਾਦ ਕੀਤਾ।

Advertisement

Advertisement
×