DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੱਚੇ ਮਾਲ ਦੇ ਭਾਅ ’ਚ ਉਤਰਾਅ-ਚੜ੍ਹਾਅ; ਸਨਅਤਕਾਰ ਪ੍ਰੇਸ਼ਾਨ

ਢੰਡਾਰੀ ਇੰਡਸਟਰੀਅਲ ਵੈਲਫੇਅਰ ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋ ਰਹੇ ਨਿੱਤ ਦਿਹਾੜੇ ਉਤਰਾਅ-ਚੜ੍ਹਾਅ ਨੂੰ ਛੋਟੀ ਸਨਅਤ ਲਈ ਮੰਦਭਾਗਾ ਕਰਾਰ ਦਿੱਤਾ ਹੈ। ਅੱਜ ਇੱਥੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਕੀਮਤਾਂ ਦੀ ਅਸਥਿਰਤਾ ਛੋਟੀ ਇੰਡਸਟਰੀ ਲਈ ਵੱਡੀ...

  • fb
  • twitter
  • whatsapp
  • whatsapp
Advertisement

ਢੰਡਾਰੀ ਇੰਡਸਟਰੀਅਲ ਵੈਲਫੇਅਰ ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋ ਰਹੇ ਨਿੱਤ ਦਿਹਾੜੇ ਉਤਰਾਅ-ਚੜ੍ਹਾਅ ਨੂੰ ਛੋਟੀ ਸਨਅਤ ਲਈ ਮੰਦਭਾਗਾ ਕਰਾਰ ਦਿੱਤਾ ਹੈ। ਅੱਜ ਇੱਥੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਕੀਮਤਾਂ ਦੀ ਅਸਥਿਰਤਾ ਛੋਟੀ ਇੰਡਸਟਰੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਕਾਰਨ ਸਨਅਤਕਾਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਭਾਵੇਂ ਇੰਡਸਟਰੀ ਦਾ ਕੰਮ ਕੁਝ ਹੌਲੀ ਰਫ਼ਤਾਰ ਵਿੱਚ ਚੱਲ ਰਿਹਾ ਹੈ, ਪਰ ਦੂਜੇ ਪਾਸੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਉਤਾਰ-ਚੜ੍ਹਾਅ ਨੇ ਛੋਟੀ ਇੰਡਸਟਰੀ ਦੀਆਂ ਮੁਸ਼ਕਿਲਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੱਚਾ ਮਾਲ ਤਿਆਰ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਵਾਰ-ਵਾਰ ਕੀਤੇ ਜਾ ਰਹੇ ਵਾਧੇ ਅਤੇ ਕਟੌਤੀ ਦਾ ਸਭ ਤੋਂ ਵੱਧ ਪ੍ਰਭਾਵ ਛੋਟੀ ਇੰਡਸਟਰੀ ਉੱਪਰ ਪੈਂਦਾ ਹੈ। ਇਸ ਮਸਲੇ ਵੱਲ ਨਾ ਤਾਂ ਵੱਡੇ ਸਨਅਤੀ ਘਰਾਣਿਆਂ ਵੱਲੋਂ ਲੋੜੀਂਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਠੋਸ ਨੀਤੀ ਬਣਾਈ ਜਾ ਰਹੀ ਹੈ।

Advertisement

ਉਨ੍ਹਾਂ ਕੇਂਦਰ ਸਰਕਾਰ ਦੇ ਸਟੀਲ ਮੰਤਰਾਲੇ ਅਤੇ ਉਦਯੋਗ ਮੰਤਰਾਲੇ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕੱਚੇ ਮਾਲ ਦੀ ਕੀਮਤ ਨਿਰਧਾਰਨ ਪ੍ਰਕਿਰਿਆ ਉੱਪਰ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਕੰਟਰੋਲ ਯਕੀਨੀ ਬਣਾਇਆ ਜਾਵੇ, ਤਾਂ ਜੋ ਛੋਟੀ ਅਤੇ ਦਰਮਿਆਨੀ ਇੰਡਸਟਰੀ ਨੂੰ ਬੇਲੋੜੇ ਉਤਰਾਅ-ਚੜ੍ਹਾਅ ਅਤੇ ਕੀਮਤਾਂ ਦੀ ਹੇਰਾਫੇਰੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਵੱਡੀਆਂ ਕੰਪਨੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਡੀਲਰਾਂ ਦੀ ਕਾਰਗੁਜ਼ਾਰੀ ਉੱਪਰ ਸਖ਼ਤ ਨਿਗਰਾਨੀ ਰੱਖਣ।

Advertisement

Advertisement
×