ਫਲਾਵਰ ਸ਼ੋਅ ਅਤੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ
ਇਥੇ ਗੁਰਦੁਆਰਾ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿੱਚ ਬਲਿਹਾਰੀ ਕੁਦਰਤਿ ਵਸਿਆ ਤਹਿਤ ਫਲਾਵਰ ਸ਼ੋਅ ਅਤੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਸਮਾਗਮ ਵਿੱਚ ਯੂ ਕੇ ਤੋਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਫੁੱਲ ਕੁਦਰਤ ਦੀ...
ਇਥੇ ਗੁਰਦੁਆਰਾ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿੱਚ ਬਲਿਹਾਰੀ ਕੁਦਰਤਿ ਵਸਿਆ ਤਹਿਤ ਫਲਾਵਰ ਸ਼ੋਅ ਅਤੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਸਮਾਗਮ ਵਿੱਚ ਯੂ ਕੇ ਤੋਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਫੁੱਲ ਕੁਦਰਤ ਦੀ ਦਾਤ ਹੈ ਜੋ ਖੁਸ਼ੀਆਂ ਅਤੇ ਪਿਆਰ ਵੰਡਣ ਦਾ ਪ੍ਰਤੀਕ ਹਨ। ਸਮਾਗਮ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਡਾ. ਚੰਨਬੀਰ ਸਿੰਘ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਇੰਦਰਜੀਤ ਸਿੰਘ ਇੰਦੀ, ਉਪ ਨਿਰਦੇਸ਼ਕ ਲੋਕ ਸੰਪਰਕ ਵਿਭਾਗ ਪ੍ਰਭਦੀਪ ਸਿੰਘ ਨੱਥੋਵਾਲ, ਡਾ. ਚਰਨ ਕਮਲ ਸਿੰਘ, ਕੁਲਵੰਤ ਸਿੰਘ ਅਤੇ ਰਣਜੋਧ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਫਲਾਵਰ ਸ਼ੋਅ ਵਿੱਚ ਵੱਖ ਵੱਖ ਕਿਸਮਾਂ ਦੇ ਦਰਜ਼ਨਾਂ ਗਮਲੇ ਸਜਾ ਕੇ ਰੱਖੇ ਹੋਏ ਸਨ। ਇਸ ਫਲਾਵਰ ਸ਼ੋਅ ਦੌਰਾਨ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ. ਮਾਨ ਸਿੰਘ ਤੂਰ, ਤੇਜਪ੍ਰਤਾਪ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਫਲਾਵਰ ਸ਼ੋਅ ਦੀ ਜੱਜਮੈਂਟ ਡਾ. ਜੇ ਐੱਸ ਬਿਲਗਾ, ਡਾ. ਮਨਧੀਰ ਸਿੰਘ ਔਲਖ, ਡਾ. ਪਰਮਿੰਦਰ ਸਿੰਘ, ਡਾ. ਰਮੇਸ਼ ਕੁਮਾਰ, ਡਾ. ਸਿਮਰਤ ਸਿੰਘ, ਡਾ. ਮਧੂ, ਡਾ. ਬਿਰਜਮੋਹਨ ਭਾਰਦਵਾਜ ਅਤੇ ਡਾ. ਰਣਜੀਤ ਸਿੰਘ ਨੇ ਨਿਭਾਈ।

