ਨਾਜਾਇਜ਼ ਕਲੋਨੀ ਕੱਟਣ ਦੇ ਦੋਸ਼ ਹੇਠ ਪੰਜ ਕੇਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਨਾਜਾਇਜ਼ ਕਲੋਨੀ ਕੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਹਨ।
ਪੁਲੀਸ ਨੂੰ ਕੰਪੀਟੈਟ ਅਥਾਰਟੀ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਸ਼ਿਕਾਇਤ ਕੀਤੀ ਹੈ ਕਿ ਕ੍ਰਿਸ਼ਨ ਪਾਲ ਸਿੰਘ ਵਾਸੀ ਬਾਬਾ ਰੂਹੜ ਸਿੰਘ ਨਗਰ ਸਾਹਨੇਵਾਲ ਨੇ ਕ੍ਰਿਸ਼ਨ ਪਾਲ ਕਲੋਨੀ ਕੱਟ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸ਼ੰਕਰ ਕੁਮਾਰ ਵਾਸੀ ਸਾਹਨੇਵਾਲ ਵੱਲੋਂ ਵਾਨਿਆ ਇਨਕਲੇਵ ਕਲੋਨੀ ਕੱਟਣ, ਸੁਖਦੇਵ ਸਿੰਘ, ਬਲਰਾਜ ਸਿੰਘ ਅਤੇ ਕ੍ਰਿਪਾਲ ਸਿੰਘ ਵਾਸੀ ਨੰਦਪੁਰ ਸਾਹਨੇਵਾਲ ਵੱਲੋਂ ਵਾਨਿਆ ਇਨਕਲੇਵ ਨਾਮ ਦੀ ਨਾਜਾਇਜ਼ ਕਲੋਨੀ ਕੱਟਣ, ਦਰਸ਼ਨ ਲਾਲ ਵਾਸੀ ਦਾਣਾ ਮੰਡੀ ਸਾਹਨੇਵਾਲ ਵੱਲੋਂ ਕਮਿਊਨਟੀ ਨਾਮ ਦੀ ਨਾਜਾਇਜ਼ ਕਲੋਨੀ ਕੱਟਣ ਅਤੇ ਸਰਵਜੀਤ ਭਾਟੀਆ ਵਾਸੀ ਨੰਦਪੁਰ ਸਾਹਨੇਵਾਲ ਵੱਲੋਂ ਨਗਰ ਕੌਂਸਲ ਸਾਹਨੇਵਾਲ ਦੀ ਹੱਦ ਅੰਦਰ ਭਾਟੀਆ ਕਲੋਨੀ ਨਾਮ ਦੀ ਅਣ ਅਧਿਕਾਰਿਤ ਕਲੋਨੀ ਕੱਟ ਕੇ ਸਰਕਾਰੀ ਹੁਕਮਾਂ ਦੀ ਉਲੰਘਣਾਂ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।