ਪੁਲੀਸ ਕਾਂਸਟੇਬਲ ’ਤੇ ਹਮਲਾ ਕਰ ਕੇ ਲੁੱਟਣ ਵਾਲੇ ਪੰਜ ਕਾਬੂ

ਪੁਲੀਸ ਕਾਂਸਟੇਬਲ ’ਤੇ ਹਮਲਾ ਕਰ ਕੇ ਲੁੱਟਣ ਵਾਲੇ ਪੰਜ ਕਾਬੂ

ਗ੍ਰਿਫ਼ਤਾ ਕੀਤੇ ਮੁਲਜ਼ਮ ਪੁਲੀਸ ਕਰਮਚਾਰੀਆਂ ਨਾਲ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਮਈ

ਪੰਜਾਬ ਪੁਲੀਸ ਦੇ ਕਾਂਸਟੇਬਲ ਬਲਦੇਵ ਸਿੰਘ ਤੇ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਦੇ ਨਾਲ ਕੁੱਟਮਾਰ ਕਰਕੇ ਗੱਡੀ ਲੁੱਟਣ ਵਾਲੇ 5 ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਕਾਬੂ ਕਰ ਲਿਆ ਹੈ ਜਦੋਂ ਕਿ ਬਾਕੀ ਦੇ ਮੁਲਜ਼ਮ ਹਾਲੇ ਫ਼ਰਾਰ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਮੁਲਾਜ਼ਮਾਂ ਤੋਂ ਲੁੱਟੀ ਹੋਈ ਐਂਡੇਵਰ ਕਾਰ ਤੇ 2 ਹਜ਼ਾਰ ਕੈਸ਼ ਦੇ ਨਾਲ-ਨਾਲ ਬੇਸਬਾਲ ਆਦਿ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡਾਬਾ ਰੋਡ ਦੇ ਗੁਰਪਾਲ ਨਗਰ ਵਾਸੀ ਮਨਪ੍ਰੀਤ ਸਿੰਘ ਉਰਫ਼ ਮਨੀ, ਅਮਨਿੰਦਰ ਸਿੰਘ, ਸਿਮਰਨਦੀਪ ਸਿੰਘ ਉਰਫ਼ ਸੰਨੀ, ਸਰਪ੍ਰੀਤ ਸਿੰਘ ਤੇ ਕਬੀਰ ਨਗਰ ਵਾਸੀ ਵਿਸ਼ਾਲ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਬਾਕੀ ਦੇ ਮੁਲਜ਼ਮ ਹਾਲੇ ਫ਼ਰਾਰ ਹਨ। ਥਾਣਾ ਡਿਵੀਜ਼ਨ ਨੰ. 6 ਦੀ ਐੱਸਐੱਚਓ ਸਬ ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਪੁਲੀਸ ਨੇ ਬਠਿੰਡਾ ਵਾਸੀ ਕਾਂਸਟੇਬਲ ਬਲਦੇਵ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਸੀ। ਕਾਂਸਟੇਬਲ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਐਂਟੀ ਨਾਰਕੋਟਿਕਸ ਵਿਭਾਗ ’ਚ ਤਾਇਨਾਤ ਹੈ। ਸ਼ਨਿੱਚਰਵਾਰ ਰਾਤ ਸਾਢੇ ਕੁ 11 ਵਜੇ ਉਹ ਆਪਣੀ ਚਿੱਟੇ ਰੰਗ ਦੀ ਇੰਡੈਵਰ ਕਾਰ ’ਚ ਆਪਣੇ ਸਾਥੀ ਕਾਂਸਟੇਬਲ ਪਰਮਜੀਤ ਸਿੰਘ ਨਾਲ ਗਸ਼ਤ ਲਈ ਨਿਕਲਿਆ ਸੀ। ਚੇਤ ਸਿੰਘ ਨਗਰ ਸਥਿਤ ਸ਼ਰਾਬ ਦੇ ਠੇਕੇ ਕੋਲ ਪਰਮਜੀਤ ਪੈਦਲ ਰਾਊਂਡ ਲਈ ਚਲਾ ਗਿਆ। ਇਸੇ ਦੌਰਾਨ ਸਾਹਮਣੇ ਗਲੀ ’ਚ ਸਰਪ੍ਰੀਤ ਤੇ ਉਸ ਦੇ ਸਾਥੀ ਸ਼ਰਾਬ ਦੇ ਨਸ਼ੇ ’ਚ ਆਪਸ ’ਚ ਉਲਝ ਰਹੇ ਸਨ। ਪੁੱਛਗਿਛ ’ਚ ਪਤਾ ਲੱਗਿਆ ਕਿ ਉਹ ਕਿਸੇ ਦਾ ਜਨਮ ਦਿਨ ਮਨਾਉਣ ਗਏ ਸਨ। ਜਿੱਥੇ ਸ਼ਰਾਬ ਪੀ ਕੇ ਆਏ ਸਨ। ਉਨ੍ਹਾਂ ਨੂੰ ਝਗੜਾ ਕਰਦੇ ਦੇਖ ਬਲਦੇਵ ਉਨ੍ਹਾਂ ਕੋਲ ਚਲਾ ਗਿਆ ਤੇ ਉਨ੍ਹਾਂ ਨੂੰ ਵੱਖ ਕਰਨ ਲੱਗਿਆ। ਇਸੇ ਦੌਰਾਨ ਆਪਸ ’ਚ ਲੜ ਰਹੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਮੁਹੱਲੇ ’ਚ ਲੋਕਾਂ ਦੀ ਭੀੜ ਹੁੰਦੀ ਦੇਖ ਮੁਲਜ਼ਮ ਉਸ ਦੀ ਗੱਡੀ, ਆਈ-ਕਾਰਡ ਤੇ 2 ਹਜ਼ਾਰ ਕੈਸ਼ ਲੈ ਕੇ ਫ਼ਰਾਰ ਹੋ ਗਏ। ਬਲਦੇਵ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲੀਸ ਨੇ ਸੋਮਵਾਰ ਦੁਪਹਿਰ ਬਾਅਦ ਗੁਪਤ ਸੂਚਨਾ ਦੇ ਆਧਾਰ ’ਤੇ ਅਰੋੜਾ ਪੈਲੇਸ ਸ਼ਮਸ਼ਾਨਘਾਟ ਕੋਲ ਰਾਮ ਮੰਦਰ ਦੇ ਪਾਰਕ ’ਚੋਂ ਛਾਪਾ ਮਾਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਾਂਸਟੇਬਲ ਦੀ ਗੱਡੀ ਵੀ ਉਥੋਂ ਹੀ ਮਿਲ ਗਈ ।

ਸਮੈਕ ਸਮੇਤ ਇੱਕ ਗ੍ਰਿਫ਼ਤਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਾਂਧੀ ਨਗਰ ਚੌਕ ਮੌਜੂਦ ਸੀ ਤਾਂ ਛਾਉਣੀ ਮੁਹੱਲਾ ਵੱਲੋਂ ਕਾਂਸ਼ੀ ਵਾਸੀ ਡਾਕਟਰ ਵਾਲੀ ਗਲੀ ਸੂਆ ਰੋਡ ਪੈਦਲ ਆ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਪੰਜ ਗ੍ਰਾਮ ਸਮੈਕ ਬਰਾਮਦ ਹੋਈ। ਪੁਲੀਸ ਵੱਲੋਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All