ਵੀਡੀਓ ਸਿਨੇਮਾ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਸਥਾਨਕ ਜੰਡਾਲੀ ਰੋਡ ’ਤੇ ਸੌਂਦ ਵੀਡੀਓ ਸਿਨੇਮਾ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ ਅਤੇ ਲੱਖਾਂ ਰੁਪਏ ਦੀ ਇਮਾਰਤ, ਫਰਨੀਚਰ ਅਤੇ ਇਲੈਕਟ੍ਰਾਨਿਕ ਉਪਕਰਨ ਸੜ ਗਏ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਅਗਲਾ ਸ਼ੋਅ ਹਾਲੇ ਸ਼ੁਰੂ ਨਹੀਂ ਹੋਇਆ...
ਸਥਾਨਕ ਜੰਡਾਲੀ ਰੋਡ ’ਤੇ ਸੌਂਦ ਵੀਡੀਓ ਸਿਨੇਮਾ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ ਅਤੇ ਲੱਖਾਂ ਰੁਪਏ ਦੀ ਇਮਾਰਤ, ਫਰਨੀਚਰ ਅਤੇ ਇਲੈਕਟ੍ਰਾਨਿਕ ਉਪਕਰਨ ਸੜ ਗਏ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਅਗਲਾ ਸ਼ੋਅ ਹਾਲੇ ਸ਼ੁਰੂ ਨਹੀਂ ਹੋਇਆ ਸੀ। ਹਾਲ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਕੁਝ ਕਰਮਚਾਰੀ ਧੂੰਏਂ ਤੇ ਅੱਗ ਦੀਆਂ ਪਹਿਲੀਆਂ ਲਪਟਾਂ ਨੂੰ ਦੇਖ ਕੇ ਸੁਰੱਖਿਅਤ ਬਾਹਰ ਆ ਗਏ ਸਨ। ਡੀ ਐੱਸ ਪੀ ਅਹਿਮਦਗੜ੍ਹ ਸੁਖਦੇਵ ਸਿੰਘ ਬਰਾੜ ਅਤੇ ਐੱਸ ਐੱਚ ਓ ਪੁਸ਼ਪਿੰਦਰ ਸਿੰਘ ਪੱਪੀ ਦੀ ਨਿਗਰਾਨੀ ਹੇਠ ਪੁਲੀਸ ਮੁਲਾਜ਼ਮਾਂ ਨੂੰ ਚਾਰੇ ਪਾਸਿਓਂ ਆ ਰਹੀ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਨਾਲ ਲੱਗਦੇ ਬਰਫ਼ ਦੇ ਕਾਰਖਾਨੇ ਸਮੇਤ ਹੋਰਨਾਂ ਨਾਲ ਲੱਗਦੀਆਂ ਦੁਕਾਨਾਂ ਨੂੰ ਖਾਲੀ ਕਰਵਾਉਣ ਲਈ ਪੱਬਾਂ ਭਾਰ ਰਹਿਣਾ ਪਿਆ। ਸ੍ਰੀ ਬਰਾੜ ਨੇ ਕਿਹਾ ਕਿ ਅੱਗ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ।ਕੰਪਲੈਕਸ ਦੇ ਮਾਲਿਕ ਜਸਵਿੰਦਰ ਸਿੰਘ ਸੌਂਦ ਨੇ ਦੱਸਿਆ ਕਿ ਵੀਡੀਓ ਸਿਨੇਮਾ ਦਾ ਸੰਚਾਲਨ ਇੱਕ ਨਿੱਜੀ ਸਮੂਹ ਨੂੰ ਠੇਕੇ ’ਤੇ ਦਿੱਤਾ ਗਿਆ ਸੀ ਪਰ ਉਹ ਅੱਗ ਲੱਗਣ ਦੀ ਘਟਨਾ ਮਗਰੋਂ ਖੁਦ ਗਾਇਬ ਹੋ ਗਏ।

