DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

School ਦੇ ਜੈਨਰੇਟਰ ਰੂਮ ਨੂੰ ਅੱਗ ਲੱਗੀ

ਘਟਨਾ ਮਗਰੋਂ ਸਕੂਲ ਵਿੱਚ ਛੁੱਟੀ ਕੀਤੀ

  • fb
  • twitter
  • whatsapp
  • whatsapp
featured-img featured-img
ਅੱਗ ਬੁਝਾਉਂਦਾ ਹੋਇਆ ਮੁਲਾਜ਼ਮ। -ਫੋਟੋ: ਅਸ਼ਵਨੀ ਧੀਮਾਨ
Advertisement

ਸ਼ਹਿਰ ਦੇ ਪੌਸ਼ ਇਲਾਕੇ ਦੁੱਗਰੀ ਫੇਜ਼-1 ਸਥਿਤ ਰਾਮ ਲਾਲ ਭਸੀਨ ਪਬਲਿਕ ਸਕੂਲ ਵਿੱਚ ਉਸ ਸਮੇਂ ਭਾਜੜ ਪੈ ਗਈ, ਜਦੋਂ ਸਕੂਲ ਕੰਪਲੈਕਸ ਦੇ ਅੰਦਰ ਬਣੇ ਜੈਨਰੇਟਰ ਰੂਮ ਵਿੱਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸਵੇਰੇ ਲਗਪਗ 9 ਵਜੇ ਵਾਪਰੀ, ਜਦੋਂ ਸਾਰੀਆਂ ਜਮਾਤਾਂ ਵਿੱਚ ਬੱਚੇ ਪੜ੍ਹਾਈ ਕਰ ਰਹੇ ਸਨ। ਉਸੇ ਵੇਲੇ ਜੈਨਰੇਟਰ ਰੂਮ ਵਿੱਚੋਂ ਧੂੰਏਂ ਦੇ ਨਾਲ-ਨਾਲ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ, ਜਿਸ ਕਾਰਨ ਪੂਰੇ ਸਕੂਲ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ।

ਖ਼ਤਰੇ ਨੂੰ ਭਾਂਪਦਿਆਂ ਸਕੂਲ ਪ੍ਰਬੰਧਕਾਂ ਨੇ ਤੁਰੰਤ ਮੁਸਤੈਦੀ ਦਿਖਾਈ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਜੈਨਰੇਟਰ ਰੂਮ ਦੇ ਅੰਦਰ ਬਿਜਲੀ ਦੇ ਮੁੱਖ ਪੈਨਲ ਵਿੱਚ ਅਚਾਨਕ ਹੋਏ ਸ਼ਾਰਟ ਸਰਕਟ ਦੀ ਕਰ ਕੇ ਅੱਗ ਲੱਗੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਪ੍ਰਬੰਧਕਾਂ ਨੇ ਬਿਨਾਂ ਕੋਈ ਸਮਾਂ ਗੁਆਏ ਸਕੂਲ ਦੇ ਮੁੱਖ ਗੇਟ ਖੁਲ੍ਹਵਾਏ ਅਤੇ ਸਕੂਲ ਵੈਨਾਂ ਤੇ ਮਾਪਿਆਂ ਨੂੰ ਸੂਚਿਤ ਕਰ ਕੇ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ।

Advertisement

ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ ਅਤੇ ਮੋਰਚਾ ਸੰਭਾਲ ਲਿਆ। ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਤੇਜ਼ੀ ਨਾਲ ਜੈਨਰੇਟਰ ਰੂਮ ਵੱਲ ਪਾਣੀ ਦੀਆਂ ਬੌਛਾਰਾਂ ਸ਼ੁਰੂ ਕੀਤੀਆਂ ਤਾਂ ਜੋ ਅੱਗ ਸਕੂਲ ਦੀ ਮੁੱਖ ਇਮਾਰਤ ਅਤੇ ਕਲਾਸਰੂਮਾਂ ਵੱਲ ਨਾ ਫੈਲ ਸਕੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸਮੇਂ ਸਿਰ ਚੁੱਕੇ ਗਏ ਕਦਮਾਂ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਪੁਲੀਸ ਪ੍ਰਸ਼ਾਸਨ ਅਤੇ ਫਾਇਰ ਸੇਫਟੀ ਵਿਭਾਗ ਦੀਆਂ ਟੀਮਾਂ ਸਕੂਲ ਵਿੱਚ ਸੁਰੱਖਿਆ ਮਾਪਦੰਡਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

Advertisement

Advertisement
×