DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

2 BJP Counselors ਸਣੇ 13 ਖ਼ਿਲਾਫ਼ FIR ਦਰਜ

ਮਹੰਤ ਦੇ ਅਕਸ ਨੂੰ ਢਾਹ ਲਾਉਣ ਦੇ ਦੋਸ਼ ਹੇਠ ਹੋਈ ਕਾਰਵਾਈ; ਮਾਂ ਬਗਲਾਮੁਖੀ ਧਾਮ ਟਰੱਸਟ ਦੇ ਨੁਮਾਇੰਦੇ ਨੇ ਕੀਤੀ ਸੀ ਸ਼ਿਕਾਇਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮਾਂ ਬਗਲਾਮੁਖੀ ਧਾਮ ਦੇ ਮਹੰਤ ਦੇ ਧਾਰਮਿਕ ਅਕਸ ਨੂੰ ਢਾਹ ਲਾਉਣ ਅਤੇ ਬਦਨਾਮ ਕਰਨ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਦੋ ਮੌਜੂਦਾ ਭਾਜਪਾ ਕੌਂਸਲਰਾਂ ਗੌਰਵਜੀਤ ਸਿੰਘ ਗੋਰਾ, ਸਿੰਮੂ ਤੇ ਵਾਰਡ ਨੰਬਰ 17 ਤੋਂ ਭਾਜਪਾ ਕੌਂਸਲਰ ਰੂਬੀ ਗੋਰੀਅਨ ਦੇ ਪਤੀ ਜਤਿੰਦਰ ਗੋਰੀਅਨ ਸਣੇ 13 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਮਾਂ ਬਗਲਾਮੁਖੀ ਧਾਮ ਟਰੱਸਟ ਦੇ ਨੁਮਾਇੰਦੇ ਤਰੁਣ ਚੌਧਰੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।

ਪੁਲੀਸ ਦੀ ਉੱਚ ਪੱਧਰੀ ਜਾਂਚ ਅਨੁਸਾਰ ਇਹ ਮਾਮਲਾ ਕੱਪੜਾ ਕਾਰੋਬਾਰ ਦੇ ਵਿਵਾਦ ਤੋਂ ਸ਼ੁਰੂ ਹੋਈ ਰੰਜਿਸ਼ ਦਾ ਨਤੀਜਾ ਹੈ। ਪ੍ਰਤੀਕ ਟੰਡਨ ਅਤੇ ਸਾਹਿਲ ਮਲਹੋਤਰਾ ਦੇ ਪਰਿਵਾਰਾਂ ਵਿਚਾਲੇ ਰੈਡੀਮੇਡ ਕੱਪੜਿਆਂ ਦੇ ਲੈਣ-ਦੇਣ ਸਬੰਧੀ ਪੁਰਾਣਾ ਵਿਵਾਦ ਚੱਲ ਰਿਹਾ ਸੀ, ਜਿਸ ਸਬੰਧੀ ਥਾਣਾ ਦਰੇਸੀ ਵਿੱਚ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਥਾਣੇ ਵਿੱਚ ਦੋਵਾਂ ਧਿਰਾਂ ਵਿਚਕਾਰ ਹਿੰਸਕ ਝੜਪ ਵੀ ਹੋਈ ਸੀ। ਪ੍ਰਤੀਕ ਟੰਡਨ ਮੰਦਿਰ ਵਿੱਚ ਸੇਵਾਦਾਰ ਹੈ, ਜਿਸ ਕਾਰਨ ਮੁਲਜ਼ਮ ਧਿਰ ਨੂੰ ਗਲਤਫ਼ਹਿਮੀ ਹੋ ਗਈ ਕਿ ਮੰਦਿਰ ਦੀ ਟਰੱਸਟ ਅਤੇ ਮਹੰਤ ਪ੍ਰਵੀਨ ਚੌਧਰੀ ਇਸ ਕਾਨੂੰਨੀ ਲੜਾਈ ਵਿੱਚ ਪ੍ਰਤੀਕ ਦੀ ਮਦਦ ਕਰ ਰਹੇ ਹਨ। ਮੁਲਜ਼ਮਾਂ ਨੂੰ ਲੱਗਿਆ ਕਿ ਮਹੰਤ ਦੇ ਇਸ਼ਾਰੇ ’ਤੇ ਹੀ ਪੁਲੀਸ ਉਨ੍ਹਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾ ਰਹੀ ਹੈ।

Advertisement

ਇਸੇ ਕਾਰਨ 9 ਜੂਨ ਨੂੰ ਮੁਲਜ਼ਮਾਂ ਨੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਚੱਕਾ ਜਾਮ ਕੀਤਾ ਅਤੇ ਮਹੰਤ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ। ਕੌਂਸਲਰ ਰੂਬੀ ਦੇ ਪਤੀ ਜਤਿੰਦਰ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਮਹੰਤ ਨੇ ਕੇਸ ਰਫ਼ਾ-ਦਫ਼ਾ ਕਰਨ ਬਦਲੇ 3 ਕਰੋੜ ਰੁਪਏ ਤੇ ਸੋਨੇ ਦਾ ਕੜਾ ਰਿਸ਼ਵਤ ਮੰਗੀ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਪੁਲੀਸ ਨੇ ਪਾਇਆ ਕਿ ਇਹ ਦੋਸ਼ ਬੇਬੁਨਿਆਦ ਹਨ। ਨਾਮਜ਼ਦ ਮੁਲਜ਼ਮਾਂ ’ਚ ਜਤਿੰਦਰ ਗੋਰੀਅਨ, ਗੌਰਵਜੀਤ ਗੋਰਾ, ਸ਼ਿਵਾ ਮਲਹੋਤਰਾ ਸਿੰਮੂ, ਆਸ਼ਾ ਭੋਲਾ, ਲਵੀਨ ਤਾਂਗੜੀ, ਰਵੀਨਾ, ਜਨਕ ਰਾਣੀ, ਸਚਿਨ, ਸਾਕਸ਼ੀ, ਪੰਕਜ, ਸੌਰਭ ਕਪੂਰ, ਮਹਿਕ ਤੇ ਮੀਨਾਕਸ਼ੀ ਮਲਹੋਤਰਾ ਸ਼ਾਮਲ ਹਨ।

Advertisement

Advertisement
×