DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Baba Najmi Punjabi Poetry Book ‘ਮੈਂ ਇਕਬਾਲ ਪੰਜਾਬੀ ਦਾ’ ਦੀ ਪੰਜਵੀਂ ਛਾਪ ਰਿਲੀਜ਼

ਬਾਬਾ ਨਜਮੀ, ਫ਼ੈਜ਼ ਤੇ ਹਬੀਬ ਵਰਗੇ ਕਲਮੀ ਸੂਰਮਿਆਂ ਦੀ ਕਤਾਰ ’ਚ ਸ਼ਾਮਲ: ਗਿੱਲ

  • fb
  • twitter
  • whatsapp
  • whatsapp
featured-img featured-img
ਬਾਬਾ ਨਜਮੀ ਦੀ ਪੁਸਤਕ ਰਿਲੀਜ਼ ਕਰਦੇ ਹੋਏ ਲੇਖਕ।
Advertisement

ਪਾਕਿਸਤਾਨ ਦੇ ਉੱਘੇ ਇਨਕਲਾਬੀ ਕਵੀ ਬਾਬਾ ਨਜਮੀ ਦੀ ਸਮੁੱਚੀ ਸ਼ਾਇਰੀ ਦਾ ਸੰਗ੍ਰਹਿ ‘ਮੈਂ ਇਕਬਾਲ ਪੰਜਾਬੀ ਦਾ’ ਚੇਤਨਾ ਪ੍ਰਕਾਸ਼ਨ ਵੱਲੋਂ ਪੰਜਵੀਂ ਵਾਰ ਛਪ ਕੇ ਆਉਣ ’ਤੇ ਇੱਥੇ ਪੰਜਾਬੀ ਭਵਨ ਵਿੱਚ ਸਾਦੇ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪ੍ਰਕਾਸ਼ਕ ਅਤੇ ਪੰਜਾਬੀ ਕਵੀ ਸਤੀਸ਼ ਗੁਲਾਟੀ ਨੇ ਦੱਸਿਆ ਕਿ ਬਾਬਾ ਨਜਮੀ ਅਤੇ ਉਨ੍ਹਾਂ ਦੀ ਖ਼ੁਦ ਦੀ ਇਹ ਇੱਛਾ ਸੀ ਕਿ ਇਸ ਕਿਤਾਬ ਨੂੰ ਰਿਲੀਜ਼ ਕਰਨ ਵਾਲੇ ਪਹਿਲੇ ਪੰਜ ਹੱਥ ਉਹ ਹੋਣ, ਜੋ ਜਾਂ ਤਾਂ ਕਵਿਤਾ ਲਿਖਦੇ ਹੋਣ ਜਾਂ ਲੋਕ ਸ਼ਾਇਰੀ ਦੀ ਡੂੰਘੀ ਰਮਜ਼ ਸਮਝਦੇ ਹੋਣ। ਇਸੇ ਤਹਿਤ ਇਹ ਕਾਰਜ ਕਰਨ ਦਾ ਸੁਭਾਗ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੂੰ ਮਿਲਿਆ।

ਸ੍ਰੀ ਗੁਲਾਟੀ ਮੁਤਾਬਕ, ਕਿਤਾਬ ਦੇ ਮੁੱਖ ਪੰਨੇ ’ਤੇ ਗੁਰਪ੍ਰੀਤ ਬਠਿੰਡਾ ਦੀ ਬਣਾਈ ਉਹ ਪੇਂਟਿੰਗ ਪ੍ਰਕਾਸ਼ਿਤ ਹੈ, ਜੋ ਉਨ੍ਹਾਂ ਲਾਹੌਰ ਜਾ ਕੇ ਬਾਬਾ ਨਜਮੀ ਨੂੰ ਭੇਟ ਕੀਤੀ ਸੀ। ਇਸ ਸੰਗ੍ਰਹਿ ਨੂੰ ਫ਼ਿਰੋਜ਼ਪੁਰ ਦੇ ਕਵੀ ਪ੍ਰੋ. ਜਸਪਾਲ ਘਈ ਨੇ ਗੁਰਮੁਖੀ ਵਿੱਚ ਉਲਥਾਇਆ ਹੈ। ਸਮਾਗਮ ਦੌਰਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਨਜਮੀ ਜੰਗ ਪੱਖੀ ਤਾਕਤਾਂ ਵਿਰੁੱਧ ਲੜਨ ਵਾਲੇ ਫ਼ੈਜ਼ ਅਹਿਮਦ ਫ਼ੈਜ਼ ਅਤੇ ਹਬੀਬ ਜਾਲਿਬ ਵਰਗੇ ਕਲਮੀ ਸੂਰਮਿਆਂ ਦੀ ਕਤਾਰ ਵਿੱਚ ਆਉਂਦੇ ਹਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਾਇਰੀ ਸਿੱਧੀ ਦਿਲ ਵਿੱਚੋਂ ਨਿਕਲਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਬਾਬਾ ਨਜਮੀ ਸ਼ਬਦਾਂ ਨੂੰ ਅਗਨ-ਬਾਣ ਵਾਂਗ ਦਾਗਦੇ ਹਨ। ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਵੀ ਵਿਚਾਰ ਰੱਖੇ।

Advertisement

Advertisement
Advertisement
×