ਸੀਵਰੇਜ ’ਚੋਂ ਭਰੂਣ ਮਿਲਿਆ
ਇਸਲਾਮ ਗੰਜ ਇਲਾਕੇ ਵਿੱਚ ਸਫ਼ਾਈ ਦੌਰਾਨ ਸੀਵਰੇਜ ’ਚੋਂ ਭਰੂਣ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਜ਼ੋਨ-ਬੀ...
Advertisement
ਇਸਲਾਮ ਗੰਜ ਇਲਾਕੇ ਵਿੱਚ ਸਫ਼ਾਈ ਦੌਰਾਨ ਸੀਵਰੇਜ ’ਚੋਂ ਭਰੂਣ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਜ਼ੋਨ-ਬੀ ਵਿੱਚ ਤਾਇਨਾਤ ਨੰਬਰਦਾਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਸ਼ਾਮ ਨਗਰ ਨੇੜੇ ਬੱਸ ਸਟੈਂਡ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਸਫ਼ਾਈ ਲਈ ਇਸਲਾਮ ਗੰਜ ਸਥਿਤ ਛੱਲੀਆਂ ਵਾਲੀ ਗਲੀ ਆਇਆ ਸੀ। ਸਫ਼ਾਈ ਮੁਲਾਜ਼ਮਾਂ ਨੇ ਸਫ਼ਾਈ ਲਈ ਸੀਵਰੇਜ ਦਾ ਢੱਕਣ ਹਟਾਇਆ ਤਾਂ ਉਨ੍ਹਾਂ ਅੰਦਰ ਇੱਕ ਸ਼ੱਕੀ ਵਸਤੂ ਤੈਰਦੀ ਦੇਖੀ। ਜਦੋਂ ਸਟਾਫ਼ ਨੇ ਧਿਆਨ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਸਾਫ਼ ਕੀਤਾ ਤਾਂ ਉਹ ਇੱਕ ਭਰੂਣ ਸੀ। ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੀ ਔਰਤ ਅਤੇ ਉਸ ਦੇ ਸਾਥੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

