DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Counter Intelligence ਤੋਂ ਡਰ ਕੇ ਨੌਜਵਾਨ ਛੱਤ ’ਤੇ ਚੜ੍ਹਿਆ

ਪੁਲੀਸ ਨੇ ਦੋ ਘੰਟੇ ਦੀ ਜੱਦੋ-ਜਹਿਦ ਮਗਰੋਂ ੳੁਤਾਰਿਅਾ

  • fb
  • twitter
  • whatsapp
  • whatsapp
Advertisement

ਇੱਥੋਂ ਨੇੜਲੇ ਪਿੰਡ ਬੁੱਲ੍ਹੇਪੁਰ ਵਿੱਚ ਉਸ ਸਮੇਂ ਭਾਜੜ ਮੱਚ ਗਈ, ਜਦੋਂ ਇੱਕ ਨੌਜਵਾਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਕੇ ਆਪਣੇ ਕਿਰਾਏ ਦੇ ਘਰ ਦੀ ਛੱਤ ’ਤੇ ਚੜ੍ਹ ਗਿਆ। ਇਸ ਕਾਰਨ ਇਲਾਕੇ ਵਿੱਚ ਲਗਪਗ ਦੋ ਘੰਟੇ ਤੱਕ ਹਾਈਵੋਲਟੇਜ ਡਰਾਮਾ ਚੱਲਿਆ, ਜਿਸ ਨੂੰ ਦੇਖਣ ਲਈ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਜਾਣਕਾਰੀ ਅਨੁਸਾਰ, ਕਾਊਂਟਰ ਇੰਟੈਲੀਜੈਂਸ ਦੀ ਟੀਮ ਖ਼ਾਸ ਸੂਚਨਾ ਦੇ ਆਧਾਰ ’ਤੇ ਨੌਜਵਾਨ ਦੀ ਪਛਾਣ ਅਤੇ ਜਾਂਚ ਲਈ ਬੁੱਲ੍ਹੇਪੁਰ ਪਿੰਡ ਪੁੱਜੀ ਸੀ। ਜਿਵੇਂ ਹੀ ਸੁਰੱਖਿਆ ਟੀਮ ਨੇ ਉਸ ਦੇ ਘਰ ਦਸਤਕ ਦਿੱਤੀ, ਤਾਂ ਦੀਪੀ ਨਾਮਕ ਇਹ ਨੌਜਵਾਨ ਘਬਰਾ ਗਿਆ ਅਤੇ ਘਰ ਦੀ ਛੱਤ ’ਤੇ ਚੜ੍ਹ ਗਿਆ। ਉਸ ਨੇ ਕਾਫ਼ੀ ਦੇਰ ਤੱਕ ਹੇਠਾਂ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਥਿਤੀ ਗੰਭੀਰ ਹੁੰਦਿਆਂ ਟੀਮ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੇ ਘਰ ਨੂੰ ਘੇਰਾ ਪਾ ਲਿਆ। ਇਸੇ ਦੌਰਾਨ ਨੌਜਵਾਨ ਨੇ ਛੱਤ ਤੋਂ ਹੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਉਸ ਦਾ ਮੁਕਾਬਲਾ ਬਣਾਇਆ ਜਾ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਅਧਿਕਾਰੀਆਂ ਨੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਉਸ ਨੂੰ ਸੁਰੱਖਿਅਤ ਛੱਤ ਤੋਂ ਉਤਾਰਿਆ ਅਤੇ ਹਿਰਾਸਤ ਵਿੱਚ ਲੈ ਲਿਆ। ਡੀ ਐੱਸ ਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਨੌਜਵਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲੀਸ ਤੁਰੰਤ ਮੌਕੇ ’ਤੇ ਪਹੁੰਚੀ ਸੀ। ਨੌਜਵਾਨ ਦੀਪੀ ਖ਼ਿਲਾਫ਼ 14 ਤੋਲੇ ਸੋਨੇ ਦੀ ਚੋਰੀ ਦਾ ਮਾਮਲਾ ਦਰਜ ਹੈ।

Advertisement
Advertisement
×