DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਐੱਫ ਐਂਡ ਸੀ ਸੀ ਚੋਣ ਅੱਜ; ਬੈਲੇਟ ਪੇਪਰ ਕਾਰਨ ਹੰਗਾਮਾ

ਬੈਲੇਟ ਪੇਪਰ ’ਤੇ ਸੀਰੀਅਲ ਨੰਬਰ ਲਿਖਣ ਦੇ ਦੋਸ਼ ਲਾਏ; ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨੇ ਨਾਅਰੇਬਾਜ਼ੀ ਕੀਤੀ; ਗੁਪਤ ਵੋਟਿੰਗ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
featured-img featured-img
ਬੈਲੇਟ ਪੇਪਰ ’ਤੇ ਨੰਬਰ ਲਿਖਣ ਦਾ ਵਿਰੋਧ ਕਰਦਾ ਹੋਇਆ ਕੌਂਸਲਰ।
Advertisement

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਸ਼ਕਤੀਸ਼ਾਲੀ ‘ਫਾਇਨਾਂਸ ਐਂਡ ਕੰਟਰੈਕਟ ਕਮੇਟੀ’ ਦੇ ਦੋ ਮੈਂਬਰਾਂ ਦੀ ਚੋਣ ਸ਼ਨਿੱਚਰਵਾਰ ਨੂੰ ਹੋਵੇਗੀ।

ਚੋਣ ਪ੍ਰਕਿਰਿਆ ਸਮਝਾਉਣ ਲਈ ਅੱਜ ਨਗਰ ਨਿਗਮ ਵੱਲੋਂ ਜ਼ੋਨ-ਏ ਵਿੱਚ ਸੱਦੀ ਗਈ ਮੀਟਿੰਗ ਦੌਰਾਨ ਉਦੋਂ ਹੰਗਾਮਾ ਹੋ ਗਿਆ, ਜਦੋਂ ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨੇ ਵੋਟਿੰਗ ਲਈ ਵਰਤੇ ਜਾਣ ਵਾਲੇ ਬੈਲੇਟ ਪੇਪਰਾਂ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰਦਿਆਂ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਛਪਵਾਏ ਗਏ ਬੈਲੇਟ ਪੇਪਰਾਂ ਦੇ ਪਿੱਛੇ ਸੀਰੀਅਲ ਨੰਬਰ ਲਿਖੇ ਗਏ ਹਨ, ਜਿਸ ਨਾਲ ਹਰੇਕ ਕੌਂਸਲਰ ਦੀ ਵੋਟ ਦਾ ਪਤਾ ਲੱਗ ਜਾਵੇਗਾ ਅਤੇ ਗੁਪਤ ਵੋਟਿੰਗ ਦੀ ਮਰਿਆਦਾ ਭੰਗ ਹੋਵੇਗੀ।

Advertisement

ਭਾਜਪਾ ਉਮੀਦਵਾਰ ਰੁਚੀ ਗੁਲਾਟੀ ਅਤੇ ਕਾਂਗਰਸੀ ਉਮੀਦਵਾਰ ਗੌਰਵ ਭੱਟੀ ਨੇ ਦੋਸ਼ ਲਾਇਆ ਕਿ ਬੈਲੇਟ ਪੇਪਰ ਦੇ ਪਿੱਛੇ ਸੀਰੀਅਲ ਨੰਬਰ ਦਰਜ ਹੋਣ ਕਾਰਨ ਇਹ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕਿਸ ਕੌਂਸਲਰ ਨੇ ਕਿਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਆਪਣੇ ਹੀ ਕੌਂਸਲਰਾਂ ’ਚ ਚੱਲ ਰਹੀ ਨਾਰਾਜ਼ਗੀ ਕਾਰਨ ਕਰਾਸ ਵੋਟਿੰਗ ਦਾ ਡਰ ਹੈ, ਜਿਸ ਲਈ ਅਜਿਹੇ ਹੱਥਕੰਢੇ ਅਪਣਾਏ ਜਾ ਰਹੇ ਹਨ।

Advertisement

ਕਾਂਗਰਸੀ ਕੌਂਸਲਰਾਂ ਮੁਤਾਬਕ ਨਿਗਮ ਵਿੱਚ ਕੁੱਲ 95 ਕੌਂਸਲਰ ਹਨ ਪਰ 102 ਬੈਲੇਟ ਪੇਪਰ ਛਪਵਾਏ ਗਏ ਹਨ। ਦੋਸ਼ ਹੈ ਕਿ ਮੇਅਰ ਸ਼ਹਿਰ ਦੇ 6 ਵਿਧਾਇਕਾਂ ਤੋਂ ਵੀ ਵੋਟ ਪਵਾਉਣ ਦੀ ਤਿਆਰੀ ਵਿੱਚ ਹਨ, ਜੋ ਕਿ ਨਿਯਮਾਂ ਦੇ ਬਿਲਕੁਲ ਉਲਟ ਹੈ। ਨਗਰ ਨਿਗਮ ਵਿੱਚ ਵਿਰੋਧੀ ਧਿਰ ਆਗੂ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਪੱਸ਼ਟ ਕੀਤਾ ਸੀ ਕਿ ਮੇਅਰ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਅਜਿਹੇ ਵਿੱਚ ਚੋਣ ਅਧਿਕਾਰੀ ਹੋਣ ਦੇ ਨਾਤੇ ਮੇਅਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।

ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਪਾਰਟੀ ਅੰਦਰਲੇ ਕਲੇਸ਼ ਅਤੇ ਹਾਰ ਦੇ ਡਰ ਨੂੰ ਦੇਖਦਿਆਂ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੂੰ ਖ਼ੁਦ ਲੁਧਿਆਣਾ ਪਹੁੰਚਣਾ ਪਿਆ। ਹਾਲਾਂਕਿ ਪਾਰਟੀ ਨੇ ਬਾਗ਼ੀ ਕੌਂਸਲਰ ਤੋਂ ਨਾਮਜ਼ਦਗੀ ਵਾਪਸ ਕਰਵਾ ਲਈ ਹੈ, ਪਰ ਵਿਰੋਧੀ ਧਿਰਾਂ ਅਨੁਸਾਰ ਸੱਤਾ ਪੱਖ ਹੁਣ ਚੋਣ ਜਿੱਤਣ ਲਈ ਹਰ ਹੱਥਕੰਢੇ ਅਪਣਾ ਰਿਹਾ ਹੈ।

ਹਾਈ ਕੋਰਟ ਜਾਣ ਦੀ ਚਿਤਾਵਨੀ

ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਵੋਟਿੰਗ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੀਰੀਅਲ ਨੰਬਰ ਵਾਲੇ ਬੈਲਟ ਪੇਪਰ ਨਾ ਬਦਲੇ ਗਏ ਤਾਂ ਉਹ ਇਸ ਪ੍ਰਕਿਰਿਆ ਖ਼ਿਲਾਫ਼ ਹਾਈ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖ਼ਲ ਕਰਨਗੇ।

Advertisement
×