DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਐੱਫ ਐਂਡ ਸੀ ਸੀ ਚੋਣਾਂ: ‘ਆਪ’ ਕੌਂਸਲਰਾਂ ਵਿੱਚ ਬਗਾਵਤ

ਦੋ ਸੀਟਾਂ ਲਈ ‘ਆਪ’ ਦੇ ਤਿੰਨ ਉਮੀਦਵਾਰ ਮੈਦਾਨ ਵਿੱਚ

  • fb
  • twitter
  • whatsapp
  • whatsapp
Advertisement

ਕਰੀਬ 12 ਅਰਬ ਰੁਪਏ ਦੇ ਸਾਲਾਨਾ ਬਜਟ ਵਾਲੀ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦੀ ਐੱਫ ਐਂਡ ਸੀ ਸੀ ਕਮੇਟੀ ਦੀ ਕੁਰਸੀ ’ਤੇ ਬਿਠਾਉਣ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿੱਚ ਬਗਾਵਤ ਵਾਲਾ ਮਾਹੌਲ ਹੈ। ਦੋ ਐੱਫ ਐਂਡ ਸੀ ਸੀ ਮੈਂਬਰਾਂ ਦੇ ਲਈ ‘ਆਪ’ ਦੇ ਤਿੰਨ ਕੌਂਸਲਰ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਹਨ। ਦੋ ਵਿਧਾਇਕਾਂ ਦੇ ਕੌਂਸਲਰ ਪੁੱਤਰਾਂ ਦੇ ਨਾਲ ਹੁਣ ਮੰਤਰੀ ਸੰਜੀਵ ਅਰੋੜਾ ਤੋਂ ਇਲਾਵਾ ਪੱਛਮੀ ਤੋਂ ਕੌਂਸਲਰ ਮਨਿੰਦਰ ਘੁੰਮਣ ਨੇ ਵੀ ਬੀਤੇ ਦਿਨੀਂ ਨਾਮਜ਼ਦਗੀ ਪੱਤਰ ਭਰਿਆ। ਇਸੇ ਤਰ੍ਹਾਂ ਹਲਕਾ ਪੱਛਮੀ ਦੇ ਕੌਂਸਲਰ ਨਗਰ ਨਿਗਮ ਵਿੱਚ ਅਣਦੇਖੀ ਦੇ ਵੀ ਦੋਸ਼ ਲਾ ਰਹੇ ਹਨ। ਭਾਵੇਂ ਕੋਈ ਖੁੱਲ੍ਹ ਨਹੀਂ ਬੋਲ ਰਿਹਾ ਪਰ ਸਾਰੇ ਸਵਾਲ ਜ਼ਰੂਰ ਕਰ ਰਹੇ ਹਨ ਕਿ ਆਖ਼ਰ ਸਭ ਕੁੁੱਝ ਹੀ ਵਿਧਾਇਕਾਂ ਦੇ ਪੁੱਤਰਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਦੇਰ ਸ਼ਾਮ ਤੱਕ ਵਿਧਾਇਕ ਨਾਮਜ਼ਦਗੀ ਨਾ ਭਰਨ ਲਈ ਹਲਕਾ ਪੱਛਮੀ ਦੇ ਕੌਂਸਲਰਾਂ ਨੂੰ ਮਨਾਉਂਦੇ ਰਹੇ।

ਹੁਣ ਤੱਕ ਐੱਫ ਐਂਡ ਸੀ ਸੀ ਦੇ ਦੋ ਅਹੁਦਿਆਂ ਲਈ ਕੁੱਲ 5 ਕੌਂਸਲਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਇਨ੍ਹਾਂ ਵਿੱਚ ‘ਆਪ’ ਦੇ 3, ਕਾਂਗਰਸ ਦਾ 1 ਅਤੇ ਭਾਜਪਾ ਦਾ 1 ਉਮੀਦਵਾਰ ਸ਼ਾਮਲ ਹੈ। ਕਾਂਗਰਸ ਵੱਲੋਂ ਗੌਰਵ ਭੱਟੀ ਅਤੇ ਭਾਜਪਾ ਵੱਲੋਂ ਰੁਚੀ ਗੁਲਾਟੀ ਨੇ ਨਾਮਜ਼ਦਗੀ ਭਰੀ ਹੈ।

Advertisement

ਦੂਜੇ ਪਾਸੇ ‘ਆਪ’ ਨੇ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਯੁਵਰਾਜ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਸੀ ਪਰ ਕੈਬਨਿਟ ਮੰਤਰੀ ਅਤੇ ਲੁਧਿਆਣਾ ਵੈਸਟ ਤੋਂ ਵਿਧਾਇਕ ਸੰਜੀਵ ਅਰੋੜਾ ਦੇ ਹਲਕੇ ਦੇ ‘ਆਪ’ ਕੌਂਸਲਰਾਂ ਨੇ ਅਣਦੇਖੀ ਦਾ ਦੋਸ਼ ਲਾਉਂਦਿਆਂ ਬਗ਼ਾਵਤ ਕਰ ਦਿੱਤੀ ਅਤੇ ਕੌਂਸਲਰ ਮਨਿੰਦਰ ਕੌਰ ਘੁੰਮਣ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤਾ।

Advertisement

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬਗਾਵਤ ਦਾ ਵੱਡਾ ਕਾਰਨ ਹੈ, ਕਮੇਟੀ ਵਿੱਚ ਨੁਮਾਇੰਦਗੀ ਦੀ ਮੰਗ ਹੈ। ਹਲਕਾ ਪੱਛਮੀ ਦੇ ਕੌਂਸਲਰਾਂ ਮੁਤਾਬਕ ਨਿਗਮ ਵਿੱਚ ਇਸ ਸਮੇਂ ਉਨ੍ਹਾਂ ਦੇ ਹਲਕੇ ਨੂੰ ਕੋਈ ਵੱਡਾ ਅਹੁਦਾ ਨਹੀਂ ਮਿਲਿਆ। ਉੱਤਰੀ ਹਲਕੇ ਤੋਂ ਸੀਨੀਅਰ ਡਿਪਟੀ ਮੇਅਰ ਅਤੇ ਆਤਮ ਨਗਰ ਹਲਕੇ ਤੋਂ ਡਿਪਟੀ ਮੇਅਰ ਹਨ, ਇਹ ਦੋਵੇਂ ਪਹਿਲਾਂ ਹੀ ਐੱਫ ਐਂਡ ਸੀ ਸੀ ਦੇ ਮੈਂਬਰ ਮੌਜੂਦ ਹਨ। ਜੇਕਰ ਵਿਧਾਇਕਾਂ ਦੇ ਪੁੱਤਰਾਂ ਨੂੰ ਚੁਣਿਆ ਜਾਂਦਾ ਹੈ ਤਾਂ ਉਨ੍ਹਾਂ ਹਲਕਿਆਂ ਤੋਂ ਦੋ-ਦੋ ਮੈਂਬਰ ਹੋ ਜਾਣਗੇ, ਜਦਕਿ ਹਲਕਾ ਪੱਛਮੀ ਤੋਂ ਕਿਸੇ ਵੀ ਆਹੁਦੇ ਲਈ ਵਾਂਝਾ ਰਹਿ ਜਾਵੇਗਾ।

ਸੂਤਰਾਂ ਦੀ ਮੰਨੀਏ ਤਾਂ ਜਨਰਲ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਮੇਅਰ ਅਤੇ ਵਿਧਾਇਕਾਂ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਜਦੋਂ ਅਮਨ ਬੱਗਾ ਅਤੇ ਯੁਵਰਾਜ ਸਿੰਘ ਸਿੱਧੂ ਦੇ ਨਾਂ ਦਾ ਪ੍ਰਸਤਾਵ ਰੱਖਿਆ ਗਿਆ ਤਾਂ ਪੱਛਮੀ ਹਲਕੇ ਦੇ ਕੌਂਸਲਰਾਂ ਨੇ ਭਾਰੀ ਵਿਰੋਧ ਕੀਤਾ। ਹੰਗਾਮੇ ਤੋਂ ਬਾਅਦ 13 ਕੌਂਸਲਰ ਮੀਟਿੰਗ ਵਿੱਚੋਂ ਉਠ ਕੇ ਚਲੇ ਗਏ ਸਨ।

ਪਾਰਟੀ ਉਮੀਦਵਾਰਾਂ ਕੋਲ 34 ਵੋਟਾਂ

ਨਗਰ ਨਿਗਮ ਦੇ ਕੁੱਲ 95 ਕੌਂਸਲਰਾਂ ਵਿੱਚੋਂ ’ਆਪ’ ਦੇ 49, ਕਾਂਗਰਸ ਦੇ 25, ਭਾਜਪਾ ਦੇ 19 (ਇੱਕ ਆਜ਼ਾਦ ਸਣੇ) ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਕੌਂਸਲਰ ਹਨ। ‘ਆਪ’ ਦੇ 49 ਵਿੱਚੋਂ ਮੇਅਰ (ਜੋ ਚੋਣ ਅਧਿਕਾਰੀ ਹਨ) ਵੋਟ ਨਹੀਂ ਪਾ ਸਕਦੇ ਅਤੇ ਇੱਕ ਕੌਂਸਲਰ ਵਿਦੇਸ਼ ਵਿੱਚ ਹੈ, ਜਿਸ ਕਾਰਨ ‘ਆਪ’ ਕੋਲ 47 ਵੋਟਾਂ ਬਚਦੀਆਂ ਹਨ। ਇਨ੍ਹਾਂ 47 ਵੋਟਾਂ ਵਿੱਚੋਂ 13 ਬਾਗੀ ਕੌਂਸਲਰ ਮਨਿੰਦਰ ਕੌਰ ਘੁੰਮਣ ਦੇ ਸਮਰਥਨ ਵਿੱਚ ਹਨ, ਜਿਸ ਨਾਲ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਕੋਲ ਸਿਰਫ਼ 34 ਵੋਟਾਂ ਰਹਿ ਜਾਂਦੀਆਂ ਹਨ।

Advertisement
×