Farmers Protest: ਡੀ ਸੀ ਦਫ਼ਤਰ ਦੇ ਘਿਰਾਓ ਲਈ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਕਿਸਾਨੀ ਮੰਗਾਂ ਮਨਵਾਉਣ ਅਤੇ ਲਾਗੂ ਕਰਵਾਉਣ ਲਈ 5 ਅਕਤੂਬਰ ਨੂੰ ਡੀ ਸੀ ਦਫਤਰ ਦੇ ਮੁਕੰਮਲ ਘਿਰਾਓ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਤਹਿਤ ਅੱਜ ਬਲਾਕ ਮਲੌਦ ਦੇ ਪਿੰਡ ਉਕਸੀ, ਦੁਧਾਲ, ਸੀਹਾਂਦੌਦ ਵਿੱਚ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਕਿਸਾਨੀ ਮੰਗਾਂ ਮਨਵਾਉਣ ਅਤੇ ਲਾਗੂ ਕਰਵਾਉਣ ਲਈ 5 ਅਕਤੂਬਰ ਨੂੰ ਡੀ ਸੀ ਦਫਤਰ ਦੇ ਮੁਕੰਮਲ ਘਿਰਾਓ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਤਹਿਤ ਅੱਜ ਬਲਾਕ ਮਲੌਦ ਦੇ ਪਿੰਡ ਉਕਸੀ, ਦੁਧਾਲ, ਸੀਹਾਂਦੌਦ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਨੂੰ ਬਲਾਕ ਆਗੂ ਲਖਵਿੰਦਰ ਸਿੰਘ ਉਕਸੀ, ਰਾਜਪਾਲ ਸਿੰਘ ਦੁਧਾਲ ਅਤੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਨੇ ਸੰਬੋਧਨ ਕਰਦਿਆਂ ਕਿਸਾਨੀ ਮੰਗਾਂ ਮਨਵਾਉਣ ਲਈ 5 ਅਕਤੂਬਰ ਨੂੰ ਡੀ ਸੀ ਦਫਤਰ ਲੁਧਿਆਣਾ ਪਹੁੰਚਣ ਦਾ ਸੱਦਾ ਦਿੱਤਾ ਅਤੇ ਹਾਜ਼ਰ ਕਿਸਾਨਾਂ ਮਜਦੂਰਾਂ ਨੇ ਧਰਨੇ ਵਿੱਚ ਪਹੁੰਚਣ ਦਾ ਵਿਸਵਾਸ਼ ਦਿਵਾਇਆ। ਮੀਟਿੰਗਾਂ ਵਿੱਚ ਮਲਕੀਤ ਸਿੰਘ ਸੀਹਾਂਦੌਦ ਰਾਮ ਸਿੰਘ, ਸਕੱਤਰ ਮਨਜੀਤ ਸਿੰਘ, ਪ੍ਰੇਮ ਸਿੰਘ ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ, ਬਲਜਿੰਦਰ ਸਿੰਘ ਦੁਧਾਲ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਜਗਰੂਪ ਸਿੰਘ ਧਰਮ ਸਿੰਘ ਨੇ ਹਾਜ਼ਰੀ ਭਰੀ।
Advertisement
Advertisement
×

