ਸਰਕਾਰੀ ਅਧਿਕਾਰੀਆਂ ਵੱਲੋਂ ਕਿਸਾਨ ਨਾਲ ਠੱਗੀ

ਸਰਕਾਰੀ ਅਧਿਕਾਰੀਆਂ ਵੱਲੋਂ ਕਿਸਾਨ ਨਾਲ ਠੱਗੀ

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 27 ਫਰਵਰੀ

ਇੱਥੇ ਜਗਰਾਉਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਏਜੰਟ, ਕਲਰਕ ਅਤੇ ਹਲਕਾ ਪਟਵਾਰੀ ਨੇ ਆਪਸੀ ਮਿਲੀਭੁਗਤ ਕਰ ਕਿਸਾਨ ਦੀ ਪੰਜ ਏਕੜ ਜ਼ਮੀਨ ’ਤੇ ਕੇਨਰਾ ਬੈਂਕ ਜਗਰਾਓਂ ਤੋਂ 30 ਲੱਖ ਰੁਪਏ ਦੀ ਲਿਮਟ ਬਣਾ ਕੇ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਿਸਾਨ ਹਰਦਿਆਲ ਸਿੰਘ ਉਰਫ ਗੁਰਦਿਆਲ ਸਿੰਘ ਵਾਸੀ ਪਿੰਡ ਹਾਂਸ ਕਲਾਂ (ਥਾਣਾ ਸਦਰ) ਨੇ ਖੁਦ ਨਾਲ ਹੋਈ ਠੱਗੀ ਸਬੰਧੀ 9 ਜੂਨ 2020 ਨੂੰ ਉਕਤ ਬੈਂਕ ਦੇ ਏਜੰਟ ਰਮਨਿੰਦਰ ਸਿੰਘ ਰਾਜੂ, ਕਲਰਕ ਨਵਦੀਪ ਸਿੰਘ ਅਤੇ ਪਟਵਾਰੀ ਸਤਵਿੰਦਰ ਸਿੰਘ ਜਿਸਦੀ ਕਿ ਮੌਤ ਹੋ ਚੁੱਕੀ ਹੈ ਖ਼ਿਲਾਫ਼ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦਿੱਤੀ। ਪੀੜਤ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਆਪਸੀ ਮਿਲ਼ੀਭੁਗਤ ਕਰਦਿਆਂ ਉਸਦੀ 5 ਕਿੱਲੇ ਜ਼ਮੀਨ ’ਤੇ ਪਹਿਲਾਂ ਬਣੀਆਂ ਹੋਈਆਂ ਲਿਮਟਾਂ ਨੂੰ ਗਲਤ ਦਸਤਾਵੇਜ਼ਾਂ ਦੇ ਅਧਾਰ ’ਤੇ ਫੱਕ ਕਰਨ ਉਪਰੰਤ 30 ਲੱਖ ਦੀ ਹੋਰ ਲਿਮਟ ਬਣਾ ਲਈ ਪ੍ਰੰਤੂ ਤਰਾਸਦੀ ਇਹ ਰਹੀ ਕਿ ਸਹਿਕਾਰੀ ਬੈਂਕ ਅਤੇ ਯੂਨੀਅਨ ਬੈਂਕ ਦੀਆਂ ਲਿਮਟਾਂ ਵੀ ਉਸ ਤਰ੍ਹਾਂ ਖੜੀਆਂ ਰਹੀਆਂ। ਉਸਨੇ ਦੋਸ਼ ਲਾਇਆ ਕਿ ਤਿੰਨਾਂ ਨੇ ਬੈਂਕ ਅਤੇ ਮਾਲ ਵਿਭਾਗ ਦੇ ਰਿਕਾਰਡ ਨਾਲ ਵੀ ਛੇੜ-ਛਾੜ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀਐੱਸਪੀ.ਦਵਿੰਦਰ ਸਿੰਘ ਸਪੈਸ਼ਲ ਕਰਾਈਮ ਬਰਾਂਚ ਨੇ ਕੀਤੀ ਤੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੀਆਂ ਧਰਾਂਵਾਂ ਤਹਿਤ ਕੇਸ ਦਰਜ ਕਰ ਕੇ ਰਮਨਿੰਦਰ ਸਿੰਘ ਰਾਜੂ, ਕਲਰਕ ਨਵਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮ ਕਾਇਮ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All