ਪੁਲੀਸ ਦੀ ਢਿੱਲੀ ਕਾਰਵਾਈ ਤੋਂ ਕਿਸਾਨ ਖਫ਼ਾ

ਪੁਲੀਸ ਦੀ ਢਿੱਲੀ ਕਾਰਵਾਈ ਤੋਂ ਕਿਸਾਨ ਖਫ਼ਾ

ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਕਿਸਾਨ। -ਫੋਟੋ: ਢਿੱਲੋਂ

ਪੱਤਰ ਪ੍ਰੇਰਕ

ਜਗਰਾਉਂ, 3 ਅਗਸਤ

ਖੇਤੀ ਮੋਟਰਾਂ,ਅਤੇ ਕੇਬਲ ਟੀਵੀ ਤਾਰਾਂ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਸਮੇਤ ਚੋਰੀ ਦੀਆਂ ਤਾਰਾਂ ਪੁਲੀਸ ਦੇ ਹਵਾਲੇ ਕਰਨ ਵਾਲੇ ਪਿੰਡ ਮਲਕ, ਪੋਨਾ ਅਤੇ ਸਿੱਧਵਾਂ ਕਲਾਂ ਦੇ ਕਿਸਾਨ ਪੁਲੀਸ ਦੀ ਢਿੱਲੀ ਕਾਰਵਾਈ ਤੋਂ ਖਫ਼ਾ ਹਨ । ਦੋ ਦਿਨ ਪਹਿਲਾਂ ਪਿੰਡ ਪੋਨਾ-ਸਿੱਧਵਾਂ ਕਲਾਂ ਰਸਤੇ ਤੋਂ ਦਿਨ ਢਲੇ ਪਿੰਡ ਮਲਕ ਪੱਤੀ ਜਗਰਾਉਂ ਡਰੇਨ (ਸੇਮ) ਨਾਲੇ ਢਾਬ ’ਤੇ ਰਹਿੰਦੇ ਤਿੰਨ ਚੋਰ ਬੂਟਾ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਰਾਜਵੀਰ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ, ਸੇਵਾ ਸਿੰਘ ਅਤੇ ਗੁੱਡੂ ਸਿੱਧਵਾਂ ਨੇ ਸਮੇਤ ਚੋਰੀ ਕੀਤਾ ਮਾਲ ਪੁਲੀਸ ਥਾਣਾ ਸਦਰ ਦੇ ਹਵਾਲੇ ਕੀਤੇ ਸਨ। ਤਰਾਸਦੀ ਇਹ ਰਹੀ ਕਿ ਪੁਲੀਸ ਨੇ ਅਜੇ ਤੱਕ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ । ਪੀੜਤ ਕਿਸਾਨਾਂ ਅਤੇ ਕੇਬਲ ਟੀਵੀ ਚਲਾ ਰਹੇ ਠੇਕੇਦਾਰ ਨੇ ਦੱਸਿਆ ਕਿ ਇਸ ਗਰੋਹ ਨੇ ਪੂਰੇ ਇਲਾਕੇ ਵਿੱਚ ਤਰਥੱਲੀ ਮਚਾ ਰੱਖੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਰੂੰਮੀ, ਮਹਿੰਦਰ ਸਿੰਘ ਕਮਾਲਪੁਰਾ, ਪਰਵਾਰ ਸਿੰਘ ਗਾਲਿਬ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਹੈ। ਪੜਤਾਲ ਕਰ ਰਹੇ ਪੁਲੀਸ ਅਧਿਕਾਰੀ ਨਾਲ ਰਾਬਤਾ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਊਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All