DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Faridkot Jail ਵਿੱਚੋਂ ਰਿਹਾਅ ਹੋਏ ਕਿਸਾਨ ਆਗੂ ਪਿੰਡ ਪੁੱਜੇ

ਪਿੰਡ ਵਾਸੀਆਂ ਨਿੱਘਾ ਸਵਾਗਤ ਕੀਤਾ

  • fb
  • twitter
  • whatsapp
  • whatsapp
featured-img featured-img
ਜੇਲ੍ਹ ’ਚੋਂ ਰਿਹਾਅ ਹੋਏ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਚੋਮੋ ਵਾਸੀ।
Advertisement

ਭਾਰਤੀ ਕਿਸਾਨ ਯੂਨੀਅਨ (ਏਕਤਾ)-ਸਿੱਧੂਪੁਰ ਦੇ ਆਗੂ ਜੇਲ੍ਹ ਤੋਂ ਰਿਹਾਅ ਹੋ ਕੇ ਆਪੋ-ਆਪਣੇ ਪਿੰਡ ਪਰਤ ਗਏ ਹਨ, ਜਿਨ੍ਹਾਂ ਦਾ ਪਿੰਡ ਵਾਸੀਆਂ ਨੇ ਢੋਲ ਦੇ ਡਗੇ ਨਾਲ ਸਵਾਗਤ ਕੀਤਾ। ਬਲਾਕ ਮਲੌਦ ਦੇ ਸਰਗਰਮ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ, ਜਗਜੀਤ ਸਿੰਘ ਬਿੱਟੂ ਚੋਮੋ, ਸਤਨਾਮ ਸਿੰਘ ਛੱਤੂ ਚੋਮੋ, ਸੋਹਣ ਸਿੰਘ ਰੋਸੀਆਣਾ ਅਤੇ ਗੁਰਮੇਲ ਸਿੰਘ ਰੋਸੀਆਣਾ 29 ਅਗਸਤ ਤੋਂ ਫਰੀਦਕੋਟ ਜੇਲ੍ਹ ਵਿੱਚ ਬੰਦ ਸਨ, ਜਿਨ੍ਹਾਂ ਦੀ ਅੱਜ ਰਿਹਾਈ ਹੋਈ ਹੈ। ਰਿਹਾਅ ਹੋ ਕੇ ਆਏ ਕਿਸਾਨ ਆਗੂਆਂ ਦਾ ਕਾਫ਼ਲਾ ਜਿਉਂ ਹੀ ਸਿਆੜ, ਰੋਸੀਆਣਾ ਤੇ ਪਿੰਡ ਚੋਮੋ ਵਿੱਚ ਦਾਖ਼ਲ ਹੋਇਆ ਤਾਂ ਪਿੰਡ ਵਾਸੀਆਂ ਨੇ ਫੁੱਲਾ ਦੀ ਵਰਖਾ ਕਰ ਕੇ ਸਵਾਗਤ ਕੀਤਾ। ਬੀ ਕੇ ਯੂ (ਸਿੱਧੂਪੁਰ) ਦੇ ਕਿਸਾਨ ਆਗੂ ਕੁਲਵੰਤ ਸਿੰਘ ਚੋਮੋ ਨੇ ਕਿਹਾ ਕਿ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਨਾਲ ਜੁੜੀ ਹੋਈ ਹੈ। ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਵਰਗ ਦੀਆਂ ਜ਼ਮੀਨਾਂ ਖੋਹਣ ਲਈ ਅਤੇ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਮਾੜੇ ਕਾਨੂੰਨ ਬਣਾਏ ਤੇ ਅਮਰੀਕਾ ਭਾਰਤ ਸਮਝੌਤਾ ਕੀਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਧੋਖਾ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਥੇਬੰਦੀ ਨੂੰ ਖੁਦ ਧਰਨੇ ਵਿੱਚ ਆ ਕੇ ਯਕੀਨ ਦਿਵਾਇਆ ਸੀ ਕਿ ਸਹਿਕਾਰੀ ਖੇਤੀਬਾੜੀ ਬੈਂਕਾਂ ਵੱਲੋਂ ਸਕਿਉਰਿਟੀ ਵਜੋਂ ਲਏ ਗਏ ਚੈੱਕ ਉਹ ਵਾਪਸ ਕਰਵਾਉਣਗੇ ਪਰ ਹੋਇਆ ਇਸ ਦੇ ਉਲਟ। ਕਿਸਾਨ ਵਰਗ ਦੇ ਨਾਲ ਹਮੇਸਾ ਡੱਲੇਵਾਲ ਦੀ ਜੱਥੇਬੰਦੀ ਖੜ੍ਹੀ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਬੱਗਾ ਹਾਜ਼ਰ ਸਨ।

Advertisement
Advertisement
×