ਸਰਕਾਰੀ ਹਸਪਤਾਲ ਨੂੰ ਪੱਖੇ ਭੇਟ
ਮਾਛੀਵਾੜਾ: ਉੱਘੇ ਸਮਾਜ ਸੇਵਕ ਧਰਮ ਪਾਲ ਜੈਨ ਵੱਲੋਂ ਸਰਕਾਰੀ ਹਸਪਤਾਲ ਮਾਛੀਵਾੜਾ ਸਾਹਿਬ ਨੂੰ 10 ਪੱਖੇ ਛੱਤ ਵਾਲੇ ਭੇਟ ਕੀਤੇ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਪੱਖਿਆਂ ਦੀ ਸਹੂਲਤ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਮਿਲੇਗੀ। ਡਾ....
Advertisement
ਮਾਛੀਵਾੜਾ: ਉੱਘੇ ਸਮਾਜ ਸੇਵਕ ਧਰਮ ਪਾਲ ਜੈਨ ਵੱਲੋਂ ਸਰਕਾਰੀ ਹਸਪਤਾਲ ਮਾਛੀਵਾੜਾ ਸਾਹਿਬ ਨੂੰ 10 ਪੱਖੇ ਛੱਤ ਵਾਲੇ ਭੇਟ ਕੀਤੇ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਪੱਖਿਆਂ ਦੀ ਸਹੂਲਤ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਮਿਲੇਗੀ। ਡਾ. ਜਸਦੇਵ ਸਿੰਘ ਨੇ ਅੱਗੇ ਦੱਸਿਆ ਕਿ ਧਰਮ ਪਾਲ ਜੈਨ ਹਸਪਤਾਲ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਇਸ ਮੌਕੇ ਪਰਦੀਪ ਸਿੰਘ ਬਲਾਕ ਐਜੂਕੇਟਰ, ਪਰਮਵੀਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜਰ ਮੇਲ, ਜਸਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ, ਮਨਿੰਦਰ ਸਿੰਘ ਕੰਪਿਊਟਰ ਓਪਰੇਟਰ, ਸਰਬਜੀਤ ਸਿੰਘ ਬੀ.ਐੱਸ.ਏ., ਬਵਦੀਪ ਕੌਰ, ਗੁਰਪ੍ਰੀਤ ਕੌਰ ਅਤੇ ਸੁਸ਼ੀਲ ਕੁਮਾਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×