DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Family Dispute: ਭੂਆ ਵੱਲੋਂ ਚਾਰ ਮਹੀਨਿਆਂ ਦਾ ਭਤੀਜਾ ਅਗਵਾ

ਪੁਲੀਸ ਨੇ ਪੰਜ ਘੰਟਿਆਂ ’ਚ ਬੱਚਾ ਬਰਾਮਦ ਕੀਤਾ; ਮੁਲਜ਼ਮ ਮਹਿਲਾ ਤੇ ਉਸ ਦਾ ਸਾਥੀ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਬੱਚੇ ਨੂੰ ਮਾਪਿਆਂ ਨੂੰ ਸੌਂਪਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੁਲੀਸ ਨੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਉਸ ਦੀ ਭੂਆ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਬੀਤੀ ਦੇਰ ਸ਼ਾਮ ਇੱਥੋਂ ਦੇ ਚੰਦਰ ਨਗਰ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਖੋਹੇ ਗਏ ਚਾਰ ਮਹੀਨਿਆਂ ਦੇ ਮਾਸੂਮ ਆਰੀਅਨ ਨੂੰ ਅਗਵਾ ਕਰਨ ਦੀ ਸਾਜ਼ਿਸ਼, ਉਸ ਦੀ ਭੂਆ ਨੇ ਘੜੀ ਸੀ। ਥਾਣਾ ਹੈਬੋਵਾਲ ਦੀ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਮਹਿਜ਼ ਪੰਜ ਘੰਟਿਆਂ ਵਿੱਚ ਹੀ ਵਾਰਦਾਤ ਨੂੰ ਸੁਲਝਾ ਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਸਾਜ਼ਿਸ਼ ਕਰਨ ਵਾਲੀ ਉਸ ਦੀ ਭੂਆ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ।

ਚੰਦਰ ਨਗਰ ਇਲਾਕੇ ਵਿੱਚ ਦੁਕਾਨ ਤੋਂ ਸਾਮਾਨ ਲੈਣ ਨਿਕਲੀ ਨਾਬਾਲਗ ਲੜਕੀ ਦੀ ਗੋਦ ਵਿੱਚੋਂ ਮੋਟਰਸਾਈਕਲ ਸਵਾਰ ਮਰਦ ਤੇ ਔਰਤ ਝਪਟਾ ਮਾਰ ਕੇ ਚਾਰ ਮਹੀਨੇ ਦੇ ਬੱਚੇ ਨੂੰ ਖੋਹ ਕੇ ਫ਼ਰਾਰ ਹੋ ਗਏ। ਬੱਚੇ ਦੇ ਪਿਤਾ ਆਲੋਕ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਹੈਬੋਵਾਲ ਦੇ ਉੱਚ ਅਧਿਕਾਰੀ ਪੁਲੀਸ ਫੋਰਸ ਸਣੇ ਮੌਕੇ ’ਤੇ ਪਹੁੰਚੇ ਅਤੇ ਪੀੜਤ ਪਿਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ। ਪੁਲੀਸ ਨੇ ਸ਼ਹਿਰ ਦੇ ਸਾਰੇ ਐਂਟਰੀ ਰਸਤਿਆਂ ’ਤੇ ਨਾਕੇ ਲਾ ਕੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਪੰਜ ਘੰਟਿਆਂ ਵਿੱਚ ਮੁਲਜ਼ਮਾਂ ਦੀ ਲੁਕਣਗਾਹ ਤੱਕ ਪਹੁੰਚ ਗਈ। ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਮਾਸੂਮ ਆਰੀਅਨ ਨੂੰ ਸਹੀ-ਸਲਾਮਤ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ। ਬੱਚੇ ਨੂੰ ਅਗਵਾ ਕਰਨ ਵਾਲੀ ਉਸ ਦੇ ਪਿਤਾ ਆਲੋਕ ਦੀ ਸਕੀ ਭੈਣ ਮਮਤਾ ਹੀ ਨਿਕਲੀ। ਮਮਤਾ ਨੇ ਆਪਣੇ ਸਾਥੀ ਵਿਵੇਕ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ ਅਤੇ ਉਹ ਖ਼ੁਦ ਮੋਟਰਸਾਈਕਲ ’ਤੇ ਬੈਠ ਕੇ ਆਪਣੇ ਭਤੀਜੇ ਨੂੰ ਝਪਟ ਕੇ ਫ਼ਰਾਰ ਹੋਈ ਸੀ। ਪੁਲੀਸ ਨੇ ਮੁਲਜ਼ਮ ਭੂਆ ਮਮਤਾ ਅਤੇ ਉਸ ਦੇ ਸਾਥੀ ਵਿਵੇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਮਾਮਲਾ ਪੈਸਿਆਂ ਤੇ ਪੁਰਾਣੀਂ ਰੰਜਿਸ਼ ਦਾ ਲੱਗ ਰਿਹਾ ਹੈ।

Advertisement

Advertisement
Advertisement
×