DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫੈਕਟਰੀ ਉੱਤੇ ਛਾਪਾ, ਖ਼ਰਾਬ ਮੁਰੱਬਾ ਬਰਾਮਦ

ਸ਼ਿਕਾਇਤ ਮਿਲਣ ’ਤੇ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਕੀਤੀ

  • fb
  • twitter
  • whatsapp
  • whatsapp
featured-img featured-img
ਘਰ ’ਚ ਚਲਾਈ ਜਾ ਰਹੀ ਫੈਕਟਰੀ ਵਿੱਚ ਜਮ੍ਹਾਂ ਸਾਮਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਜਲੰਧਰ ਬਾਈਪਾਸ ਨੇੜਲੇ ਇਲਾਕੇ ਨਿਊ ਅਸ਼ੋਕ ਨਗਰ ਵਿੱਚ ਚੱਲ ਰਹੀ ਸਿਰਕਾ ਅਤੇ ਮੁਰੱਬਾ ਬਣਾਉਣ ਵਾਲੀ ਫੈਕਟਰੀ ’ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇੱਥੇ ਗੰਦਗੀ ਵਿਚਕਾਰ ਖਾਣ-ਪੀਣ ਦੀਆਂ ਵਸਤੂਆਂ ਨੂੰ ਰੀ-ਪੈਕਿੰਗ ਕਰ ਕੇ ਅੱਗੇ ਵੇਚਿਆ ਜਾਂਦਾ ਸੀ। ਵਿਭਾਗ ਨੂੰ ਕਾਫ਼ੀ ਸਮੇਂ ਤੋਂ ਇਸ ਯੂਨਿਟ ਦੇ ਸਾਮਾਨ ਦੀ ਗੁਣਵੱਤਾ ਅਤੇ ਇੱਥੋਂ ਦੇ ਮਾੜੇ ਹਾਲਾਤ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ।

ਇਸੇ ਸੂਚਨਾ ਦੇ ਆਧਾਰ ’ਤੇ ਜਦੋਂ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉੱਥੇ ਗੰਦਗੀ ’ਚ ਸਿਰਕਾ, ਸੋਸ ਅਤੇ ਮੁਰੱਬੇ ਦਾ ਭੰਡਾਰਨ ਕੀਤਾ ਜਾ ਰਿਹਾ ਸੀ। ਫ਼ਿਲਹਾਲ ਟੀਮ ਨੇ ਮੌਕੇ ਤੋਂ ਵੱਖ-ਵੱਖ ਉਤਪਾਦਾਂ ਦੇ ਸੈਂਪਲ ਭਰੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

ਇਸ ਕਾਰਵਾਈ ਦੀ ਅਗਵਾਈ ਕਰ ਰਹੇ ਡਾ. ਯੋਗੋਸ਼ ਨੇ ਦੱਸਿਆ ਕਿ ਕਾਰਖਾਨੇ ਦੇ ਮਾਲਕ ਵੱਡੇ ਪੱਧਰ ’ਤੇ ਧੋਖਾਧੜੀ ਕਰ ਰਹੇ ਸਨ। ਜਿਸ ਜਗ੍ਹਾ ’ਤੇ ਇਹ ਸਾਰਾ ਕੰਮ ਚੱਲ ਰਿਹਾ ਸੀ, ਉਸ ਦਾ ਕੋਈ ਲਾਇਸੈਂਸ ਨਹੀਂ ਸੀ, ਸਗੋਂ ਕਿਸੇ ਹੋਰ ਪਤੇ ਦੇ ਲਾਇਸੈਂਸ ਦੀ ਆੜ ਹੇਠ ਇਹ ਪੂਰਾ ਧੰਦਾ ਚਲਾਇਆ ਜਾ ਰਿਹਾ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਰਾ ਤਿਆਰ ਅਤੇ ਕੱਚਾ ਮਾਲ ਹਰਿਆਣਾ ਤੋਂ ਵੱਡੇ ਡਰੱਮਾਂ ਵਿੱਚ ਭਰ ਕੇ ਲੁਧਿਆਣਾ ਲਿਆਂਦਾ ਜਾਂਦਾ ਸੀ। ਇਸ ਤੋਂ ਬਾਅਦ ਇੱਥੇ ਇਨ੍ਹਾਂ ਖ਼ਰਾਬ ਹੋ ਚੁੱਕੇ ਉਤਪਾਦਾਂ ’ਤੇ ਆਪਣੇ ਲੇਬਲ ਲਗਾ ਕੇ ਸਥਾਨਕ ਬਾਜ਼ਾਰਾਂ ਵਿੱਚ ਵੇਚਿਆ ਜਾ ਰਿਹਾ ਸੀ।

Advertisement

ਵਿਭਾਗੀ ਕਾਰਵਾਈ ਦੌਰਾਨ ਕਾਰਖਾਨੇ ਤੋਂ ਲਗਭਗ 1000 ਕਿੱਲੋ ਮੁਰੱਬਾ, ਸੋਸ ਦੀਆਂ 200 ਪੇਟੀਆਂ, 25 ਵੱਡੇ ਡਰੱਮ ਅਤੇ ਸਿਰਕੇ ਦਾ ਭਾਰੀ ਜ਼ਖ਼ੀਰਾ ਫੜਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਇਹ ਸਾਰਾ ਮਾਲ ਪੂਰੀ ਤਰ੍ਹਾਂ ਖ਼ਰਾਬ ਅਤੇ ਸੜਿਆ ਹੋਇਆ ਸੀ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਹੁਣ ਹਰਿਆਣਾ ਦੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸੰਪਰਕ ਸਾਧਣ ਦੀ ਤਿਆਰੀ ਕਰ ਰਿਹਾ ਹੈ, ਜਿੱਥੋਂ ਇਹ ਗੰਦਾ ਮਾਲ ਪੰਜਾਬ ਭੇਜਿਆ ਜਾ ਰਿਹਾ ਸੀ।

Advertisement
×