ਗ਼ਜ਼ਲਗੋ Gurtej Koharwala ਨਾਲ ਰੂਬਰੂ ਸਮਾਗਮ
ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਵੱਲੋਂ ਅਮਰਿੰਦਰ ਸੋਹਲ ਅਤੇ ਪ੍ਰਭਜੋਤ ਰਾਮਪੁਰ ਦੀ ਅਗਵਾਈ ਹੇਠ ਉੱਘੇ ਪੰਜਾਬੀ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਡਾ. ਸੁਖਵਿੰਦਰ ਵਿਰਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੁਰਦਾਸ ਸਿੰਘ ਨੇ ਸਵਾਗਤ ਕੀਤਾ। ਚਿੰਤਕ ਸੁਖਜਿੰਦਰ ਨੇ...
ਪੰਜਾਬੀ ਲਿਖਾਰੀ ਸਭਾ ਰਾਮਪੁਰ ਸਭਾ ਵੱਲੋਂ ਅਮਰਿੰਦਰ ਸੋਹਲ ਅਤੇ ਪ੍ਰਭਜੋਤ ਰਾਮਪੁਰ ਦੀ ਅਗਵਾਈ ਹੇਠ ਉੱਘੇ ਪੰਜਾਬੀ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਡਾ. ਸੁਖਵਿੰਦਰ ਵਿਰਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੁਰਦਾਸ ਸਿੰਘ ਨੇ ਸਵਾਗਤ ਕੀਤਾ। ਚਿੰਤਕ ਸੁਖਜਿੰਦਰ ਨੇ ਗੁਰਤੇਜ ਕੋਹਾਰਵਾਲਾ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਗੁਰਤੇਜ ਕੋਹਾਰਵਾਲਾ ਨੇ ਆਪਣੇ ਕਾਲਜ ਪੜ੍ਹਨ ਅਤੇ ਪੜ੍ਹਾਉਣ, ਜੀਵਨ ਅਨੁਭਵ ਅਤੇ ਪੰਜਾਬੀ ਸ਼ਾਇਰੀ ਬਾਰੇ ਦੱਸਿਆ। ਉਨ੍ਹਾਂ ਸਰੋਤਿਆਂ ਵੱਲੋਂ ਪੁੱਛੇ ਸਵਾਲਾਂ ਦੇ ਬੜੀ ਸਹਿਜਤਾ ਨਾਲ ਜਵਾਬ ਦਿੱਤੇ। ਡਾ. ਸੰਦੀਪ ਸ਼ਰਮਾ ਨੇ ਗੁਰਤੇਜ ਕੋਹਾਰਵਾਲਾ ਦੀ ਸ਼ਖ਼ਸੀਅਤ ਦੇ ਕਈ ਪੱਖਾਂ ਨੂੰ ਛੋਹਿਆ। ਡਾ. ਜਗਵਿੰਦਰ ਯੋਧਾ, ਸੁਰਿੰਦਰ ਖੰਨਾ ਨੇ ਵੀ ਵਿਚਾਰ ਸਾਂਝੇ ਕੀਤੇ। ਦੂਜੇ ਸੈਸ਼ਨ ਵਿਚ ਕਵੀ ਦਰਬਾਰ ਮੌਕੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਸਰਪੰਚ ਜਸਵੰਤ ਸਿੰਘ, ਗੁਰਦਾਸ ਸਿੰਘ, ਮਨਦੀਪ ਮਾਂਗਟ, ਸਵਰਨ ਸਿੰਘ ਪੱਲਾ, ਅਮਰਿੰਦਰ ਸੋਹਲ, ਦਲਬੀਰ ਕਲੇਰ, ਪ੍ਰਭਜੋਤ ਰਾਮਪੁਰ, ਡਾ. ਏ ਪੀ ਅੰਗਰਿਸ਼, ਬਲਵਿੰਦਰ ਗਰੇਵਾਲ, ਦਲਜਿੰਦਰ ਸਿੰਘ ਰਾਮਪੁਰ, ਵਿਸ਼ਿਵੰਦਰ ਰਾਮਪੁਰ, ਤਰਸੇਮ ਨੂਰ, ਵਰਿੰਦਰ ਜਟਵਾਨੀ, ਹਰਨਾਮ ਸਿੰਘ ਡੱਲਾ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸੰਤ ਸਿੰਘ ਸੋਹਲ, ਨਰਿੰਦਰ ਮਣਕੂ, ਤਲਵਿੰਦਰ ਸ਼ੇਰਗਿੱਲ ਆਦਿ ਹਾਜ਼ਰ ਸਨ।

