ਪੱਤਰ ਪ੍ਰੇਰਕ
ਦੋਰਾਹਾ, 18 ਸਤੰਬਰ
ਇਥੇ ਭਾਰਤੀ ਮਾਕਰਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਡ) ਦੇ ਮੈਂਬਰਾਂ ਦੀ ਇੱਕਤਰਤਾ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿਚ ਮਾਕਰਸਵਾਦ ਦੇ ਪੈਰੋਕਾਰ ਨਿਰਮਲ ਸਿੰਘ ਗਰੇਵਾਲ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਾਮਰੇਡ ਕੁਲਦੀਪ ਸਿੰਘ ਨੇ ਕਿਹਾ ਕਿ ਭਾਰਤ ਅੰਦਰ ਜੀ-20 ਦੇਸ਼ਾਂ ਦੀ ਹੋਈ ਮੀਟਿੰਗ ਅਤੇ ਚੰਦਰਮਾ ਤੇ ਚੰਦਰਯਾਨ ਉਤਰਨ ਦੀ ਸਫਲਤਾ ਨੂੰ ਭਾਜਪਾ ਸਿਆਸੀ ਲਾਹਾ ਲੈਣ ਲਈ ਵਰਤੇਵੀ। ਦੇਸ਼ ਤੇ ਚੜ੍ਹੇ ਕਰਜ਼ ਦੀ ਕਿਸ਼ਤ ਉਤਾਰਨ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਦੇਸ਼ ਅੰਤਰ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਲਗਤਾਰ ਵੱਧਦੀ ਜਾ ਰਹੀ ਹੈ। ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜੀ-7 ਅਤੇ ਜੀ-20 ਦੇਸ਼ਾਂ ਨੂੰ ਵਿਕਸਿਤ ਅਤੇ ਅਮੀਰ ਦੇਸ਼ਾਂ ਦਾ ਗਠਬੰਧਨ ਹੈ ਜਿਹੜਾਂ ਵਿਕਾਸਸ਼ੀਲ ਦੇਸ਼ਾਂ ਦੀ ਕੀਮਤ ਅਤੇ ਕਾਰਪੋਰੇਟ ਖੇਤਰ ਨੂੰ ਪ੍ਰਫੁੱਲਿਤ ਕਰ ਰਿਹਾ ਹੈ। ਦੇਸ਼ ਅੰਦਰ ਨੁਕਸਦਾਰ ਸਿੱਖਿਆ ਪ੍ਰਣਾਲੀ ਕਾਰਨ ਨੌਜਵਾਨ ਪੀੜ੍ਹੀ ਸਿੱਖਿਆ ਲਈ ਅਤੇ ਰੁਜ਼ਗਾਰ ਲੈਣ ਲਈ ਵਿਦੇਸ਼ਾਂ ਨੂੰ ਜਾ ਰਹੀ ਹ ਹੈ। ਮਾਫੀਆ ਗਰੋਹ ਖੁੱਲ੍ਹੇਆਮ ਧੰਦਾ ਚਲਾ ਰਹੇ ਹਨ, ਕਤਲ, ਲੁੱਟ ਖੋਹ, ਨਸ਼ਾ, ਬਲਾਤਕਾਰ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਮੌਕੇ ਪਵਨ ਕੁਮਾਰ ਕੌਸ਼ਲ, ਜ਼ੋਰਾ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।