DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਲੀਕ ਹੋਣ ਕਾਰਨ ਰਸੋਈ ’ਚ ਧਮਾਕਾ, ਇਕ ਝੁਲਸਿਆ

ਸ਼ਹਿਰ ਦੇ ਲੋਹਾਰਾ ਇਲਾਕੇ ਅਧੀਨ ਪੈਂਦੇ ਗਿਆਨ ਚੰਦ ਨਗਰ ਵਿੱਚ ਬੀਤੀ ਰਾਤ ਰਸੋਈ ’ਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਇਕ ਵਿਅਕਤੀ ਝਲਸ ਗਿਆ ਜਿਸ ਦੀ ਪਛਾਣ ਗੋਪਾਲ ਮਹਤੋ ਵਜੋਂ ਹੋਈ ਹੈ। ਗੋਪਾਲ...

  • fb
  • twitter
  • whatsapp
  • whatsapp
Advertisement

ਸ਼ਹਿਰ ਦੇ ਲੋਹਾਰਾ ਇਲਾਕੇ ਅਧੀਨ ਪੈਂਦੇ ਗਿਆਨ ਚੰਦ ਨਗਰ ਵਿੱਚ ਬੀਤੀ ਰਾਤ ਰਸੋਈ ’ਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਇਕ ਵਿਅਕਤੀ ਝਲਸ ਗਿਆ ਜਿਸ ਦੀ ਪਛਾਣ ਗੋਪਾਲ ਮਹਤੋ ਵਜੋਂ ਹੋਈ ਹੈ। ਗੋਪਾਲ ਇਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਗੁਆਂਢੀਆਂ ਅਨੁਸਾਰ ਜਿਵੇਂ ਹੀ ਗੋਪਾਲ ਨੇ ਖਾਣਾ ਬਣਾਉਣ ਲਈ ਲਾਈਟਰ ਬਾਲਿਆ, ਕਮਰੇ ਵਿੱਚ ਫੈਲੀ ਗੈਸ ਕਾਰਨ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਦੀ ਪਾਈਪ ਫਟੀ ਹੋਣ ਕਾਰਨ ਗੈਸ ਪਹਿਲਾਂ ਹੀ ਲੀਕ ਹੋ ਰਹੀ ਸੀ। ਹਾਦਸੇ ਵਿੱਚ ਗੋਪਾਲ 60 ਤੋਂ 70 ਫੀਸਦੀ ਤੱਕ ਝੁਲਸ ਗਿਆ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

Advertisement
Advertisement
×