ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ 29ਵਾਂ ਰਾਜ ਪੱਧਰੀ ਸਤਿਸੰਗ ਸਮਾਗਮ ਕਰਾਇਆ ਗਿਆ। ਭਾਵਾਧਸ ਦੇ ਕੌਮੀ ਮੁੱਖ ਸੰਚਾਲਕ ਨਰੇਸ਼ ਧੀਗਾਨ ਦੀ ਅਗਵਾਈ ਹੇਠ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਟਿਊਸ਼ਨ ਮਾਰਕੀਟ ਵਿਚ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਆਦਿ ਧਰਮ ਗੁਰੂ ਸੁਆਮੀ ਸ਼ਿਵ ਅਨਾਰੀਆ, ਕੌਮੀ ਨਿਰਦੇਸ਼ਕ ਰਾਮ ਲਾਲ ਕਲਿਆਣ ਅਤੇ ਮਹੰਤ ਬੋਲੀ ਮਾਈ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮਹੇਸ਼ਇੰਦਰ ਸਿੰਘ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਕਮਲ ਚੇਤਲੀ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਢਿੱਲੋਂ, ਹਿਤੇਸ਼ਇੰਦਰ ਸਿੰਘ ਗਰੇਵਾਲ, ਯਸ਼ ਗਿਰੀ, ਸੁਨੀਲ ਮੋਦਗਿਲ, ਚੰਦਰ ਕਾਂਤ ਚੱਢਾ, ਆਰ ਡੀ ਸ਼ਰਮਾ, ਜਗਬੀਰ ਸਿੰਘ ਸੋਖੀ, ਅਮਿਤ ਗੋਸਾਈਂ, ਸੁਖਵਿੰਦਰਪਾਲ ਸਿੰਘ ਸਰਨਾ, ਗੁਰਮੀਤ ਸਿੰਘ ਕੁਲਾਰ, ਬਾਬਾ ਅਜੀਤ ਸਿੰਘ, ਹਰਪ੍ਰੀਤ ਸਿੰਘ ਡੰਗ ਨੇ ਭਗਵਾਨ ਵਾਲਮੀਕਿ ਦੀ ਤਸਵੀਰ ’ਤੇ ਫੁੱਲ ਮਾਲਾਵਾ ਭੇਟ ਕੀਤੀਆਂ। ਇਸ ਮੌਕੇ ਅਕਾਸ਼ ਲੋਹਟ, ਧਰਮਵੀਰ ਅਨਾਰਿਆ, ਰਵੀ ਮਾਤੰਗ, ਕੈਲਾਸ਼ ਕੁਮਾਰ ਚੌਹਾਨ, ਪਿੰਕਾ ਚੰਡਾਲੀਆ, ਰਾਜਵੀਰ ਚੋਟਾਲਾ, ਕੁਲਦੀਪ ਧੀਂਗਾਨ, ਪੱਪੂ ਬੇਦੀ, ਪ੍ਰਦੀਪ ਲਾਂਬਾ, ਸੋਨੂੰ ਫੁੱਲਾਂਵਾਲਾ ਅਤੇ ਵਰੁਣ ਚਨਿਆਣਾ ਹਾਜ਼ਰ ਸਨ।
ਇਸੇ ਦੌਰਾਨ ਪ੍ਰਭੂ ਰਤਨਾਕਰ ਸੈਨਾ ਅਤੇ ਲੋਕਹਿਤ ਐਜੂਕੇਸ਼ਨ ਸੇਵਾ ਸੁਸਾਇਟੀ ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਵਾਲਮੀਕਿ ਸਤਿਸੰਗ ਸਮਾਗਮ ਗੋਪਾਲ ਨਗਰ ਸਥਿਤ ਪ੍ਰਭੂ ਰਤਨਾਕਰ ਚੌਕ ਵਿੱਚ ਕਰਵਾਇਆ ਗਿਆ। ਇਸ ਮੌਕੇ ਸੰਤ ਊਸ਼ਾਵਤੀ ਦ੍ਰਾਵਿੜ, ਸੰਤ ਵਿਸ਼ਰਵਾ ਰਿਸ਼ੀ, ਸੰਤ ਦਾਤਾ ਸ਼ਾਹ, ਸੰਤ ਚੰਦਰਪਾਲ ਅਤੇ ਬਿੱਟੂ ਸਾਈਂ ਨੇ ਭਗਵਾਨ ਵਾਲਮੀਕਿ ਨੂੰ ਯਾਦ ਕਰਦਿਆਂ ਭਾਈਚਾਰੇ ਨੂੰ ਧਰਮ ਪਰਿਵਰਤਨ ਸਬੰਧੀ ਸੁਚੇਤ ਕੀਤਾ। ਇਸ ਮੌਕੇ ਪ੍ਰਭੂ ਰਤਨਾਕਰ ਸੈਨਾ ਦੇ ਮੁਖੀ ਬਲਜੀਤ ਸੌਦੇ ਤੇ ਕਰਮੱਗ ਵਿਨੋਦ ਭੰਗਾਨੀਆ ਨੇ ਵਾਲਮੀਕਿ ਤੀਰਥ ਤੋਂ ਲਿਆਂਦੀ ਗਈ ਪਾਵਨ ਜੋਤੀ ਸਥਾਪਤ ਕਰਵਾਈ। ਪ੍ਰਧਾਨ ਬੀ ਕੇ ਟਾਂਕ ਦੀ ਪ੍ਰਧਾਨਗੀ ’ਚ ਹੋਏ ਸਤਿਸੰਗ ਦਾ ਸ਼ੁਭ ਆਰੰਭ ਨਿਤਨੇਮ ਦੇ ਪਾਠ ਨਾਲ ਹੋਇਆ। ਭਜਨ ਗਾਇਕ ਰਾਸ਼ੀ ਸਲੀਮ ਨੇ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ।
ਖੰਨਾ ਵਿੱਚ ਸ਼ੋਭਾ ਯਾਤਰਾ ਸਜਾਈ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਰਵਿਦਾਸ ਮੰਦਰ ਵਿੱਚ ਅੱਜ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਵਨ ਪੂਜਾ ਉਪਰੰਤ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ। ਇਸ ਦੌਰਾਨ ਸ਼ਹਿਰ ਵਿਚ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਗਊਸ਼ਾਲਾ ਰੋਡ, ਖਟੀਕਾਂ ਚੌਕ, ਦੇਵੀ ਦਿਵਾਲਾ ਚੌਕ, ਬੁੱਕਸ ਮਾਰਕੀਟ, ਜੀ.ਟੀ ਰੋਡ, ਗੁਰਦੁਆਰਾ ਕਲਗੀਧਰ ਸਾਹਿਬ, ਪੀਰਖਾਨਾ ਰੋਡ ਤੋਂ ਇਲਾਵਾ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਮੰਦਰ ਵਿਖੇ ਆ ਕੇ ਸਮਾਪਤ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ। ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦਾ ਸੰਦੇਸ਼ ਅੱਜ ਦੇ ਯੁੱਗ ਵਿਚ ਸਾਰਥਿਕ ਹੈ ਅਤੇ ਇਸ ’ਤੇ ਅਮਲ ਕਰ ਕੇ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਸੁੱਖ ਸਾਗਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਵਿਖੇ ਵੀ ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

