DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁੱਧ ਦੀ ਗੁਣਵੱਤਾ ਬਾਰੇ ਚਰਚਾ

ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਲਸਰ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਵੈਟਰਨਰੀ ’ਵਰਸਿਟੀ ਵਿੱਚ ਦੁੱਧ ਦੀ ਗੁਣਵੱਤਾ ’ਤੇ ਕਰਵਾਈ ਚਰਚਾ ’ਚ ਸ਼ਾਮਲ ਸ਼ਖ਼ਸੀਅਤਾਂ।
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਨੇ ‘ਸਮਾਜੀ ਸਿਹਤ ਲਈ ਦੁੱਧ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ’ ਵਿਸ਼ੇ ’ਤੇ  ਉੱਚ ਪੱਧਰੀ ਚਰਚਾ ਕਰਵਾਈ। ਇਸ ਦਾ ਉਦੇਸ਼ ਸੁਰੱਖਿਅਤ, ਉੱਚ ਗੁਣਵੱਤਾ ਵਾਲੇ ਦੁੱਧ ਦੇ ਉਤਪਾਦਨ ਲਈ ਉੱਭਰ ਰਹੀਆਂ ਚੁਣੌਤੀਆਂ ਅਤੇ ਰਣਨੀਤੀਆਂ ’ਤੇ ਚਰਚਾ ਕਰਨਾ ਸੀ।

ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਦੁੱਧ ਦੀ ਗੁਣਵੱਤਾ ਮੁੱਖ ਤੌਰ ’ਤੇ ਜਨਤਕ ਸਿਹਤ, ਖ਼ਪਤਕਾਰਾਂ ਦੇ ਵਿਸ਼ਵਾਸ ਅਤੇ ਡੇਅਰੀ ਸੈਕਟਰ ਦੀ ਲੰਮੇ ਸਮੇਂ ਦੀ ਸਥਿਰਤਾ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਚ ਉਤਪਾਦਨ ਪ੍ਰਾਪਤ ਕਰ ਲਿਆ ਹੈ ਪਰ ਹੁਣ ਉਤਪਾਦਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਸਮਾਂ ਆ ਗਿਆ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਗੋਸ਼ਠੀ ਦਾ ਉਦੇਸ਼ ਕਿਸਾਨਾਂ, ਉੱਦਮੀਆਂ ਅਤੇ ਭਾਈਵਾਲ ਧਿਰਾਂ ਨੂੰ ਆਲਮੀ ਦੁੱਧ ਗੁਣਵੱਤਾ ਮਾਪਦੰਡਾਂ, ਬਰਾਮਦ ਲੋੜਾਂ ਅਤੇ ਸਮਾਜੀ ਸਿਹਤ ਸਬੰਧੀ ਜਾਗਰੂਕ ਕਰਨਾ ਸੀ। ਡਾ. ਇੰਦਰਪ੍ਰੀਤ ਕੌਰ ਨੇ ਵਿਸ਼ਵ ਪੱਧਰ ’ਤੇ ਦੁੱਧ ਦੇ ਮਿਆਰਾਂ, ਬਰਾਮਦ ਨੀਤੀਆਂ ਅਤੇ ਪੰਜਾਬ ਦੇ ਯੋਗਦਾਨ ਦੀ ਚਰਚਾ ਕੀਤੀ। ਡਾ. ਸੰਗੀਤਾ ਗਿਰਧਰ ਨੇ ਦੁੱਧ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ਦੇ ਅੰਤਰ-ਸਬੰਧਾਂ ਨੂੰ ਉਜਾਗਰ ਕੀਤਾ। ਇੰਜਨੀਅਰ ਪੰਕਜ ਨਵਾਨੀ ਨੇ ਪੰਜਾਬ ਦੇ ਉੱਨਤ ਡੇਅਰੀ ਫਾਰਮਾਂ ਤੋਂ ਭਰੋਸੇਯੋਗ ਦੁੱਧ ਭੰਡਾਰ ਬਣਾਉਣ ਬਾਰੇ ਵਿਚਾਰ ਪ੍ਰਗਟਾਏ। ਡਾ. ਜਸਬੀਰ ਸਿੰਘ ਬੇਦੀ ਨੇ ਦੁੱਧ ਵਿੱਚ ਰਸਾਇਣਾਂ ਕਾਰਣ ਬਣਦੇ ਹਾਨੀਕਾਰਕ ਤੱਤਾਂ ਸਬੰਧੀ ਵਿਚਾਰ ਰੱਖੇ। ਡਾ. ਜਸਪਾਲ ਸਿੰਘ ਹੁੰਦਲ ਨੇ ਦੁੱਧ ਦੀ ਗੁਣਵੱਤਾ ਨੂੰ ਬਿਹਤਰ ਕਰਨ ਵਿੱਚ ਫੀਡ ਅਤੇ ਚਾਰਾ ਪ੍ਰਬੰਧਨ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਡਾ. ਰਾਮ ਸਰਨ ਸੇਠੀ ਨੇ ਪੈਨਲ ਚਰਚਾ ਕੀਤੀ। ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਡਾ. ਪੀ ਐਸ ਵਾਲੀਆ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਡਾ. ਮੱਖਣ ਸਿੰਘ ਭੁੱਲਰ, ਪ੍ਰਧਾਨ ਆਲ ਫੀਡ ਮਿੱਲਰਜ਼ ਐਸੋਸੀਏਸ਼ਨ ਅਸ਼ੋਕ ਕੁਮਾਰ ਅਤੇ ਫਰੰਟ ਰਨਰ ਫਾਰਮ ਤੋਂ ਨਿਕੋਲਸ ਟੌਮਕਿੰਸ ਨੇ ਬਤੌਰ ਪੈਨਲ ਮੈਂਬਰ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਪ੍ਰਤੀਭਾਗੀਆਂ ਨੇ ਮਿਲਾਵਟਖੋਰੀ, ਮੰਡੀਕਾਰੀ ਚੁਣੌਤੀਆਂ, ਗੁਣਵੱਤਾ ਨਿਯੰਤਰਣ ਅਤੇ ਫੀਡ, ਚਾਰੇ ਤੇ ਸਾਈਲੇਜ ਦੀਆਂ ਸਮੱਸਿਆਵਾਂ ਦੇ ਮੁੱਦੇ ਅਤੇ ਤਜਰਬੇ ਸਾਂਝੇ ਕੀਤੇ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਨੇ ਪ੍ਰਤੀਭਾਗੀਆਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ।

Advertisement

Advertisement

Advertisement
×