Annual Religious Event Begins at Talwandi Khurd Ashram: ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ’ਚ ਸਮਾਗਮ ਸ਼ੁਰੂ
ਵੱਡੀ ਗਿਣਤੀ ’ਚ ਸੰਗਤ ਪੁੱਜੀ
ਆਸ਼ਰਮ ਸਤਿਗੁਰੂ ਭੂਰੀ ਵਾਲੇ ਗਰੀਬਦਾਸੀ ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲੇ ਯਾਦਗਾਰੀ ਛਤਰੀ ਸਾਹਿਬ ਮੰਦਰ ਸੰਗਤ ਦੇ ਸਪੁਰਦ ਕੀਤਾ ਗਿਆ। ਇਸਦਾ ਉਦਘਾਟਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਨੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 42ਵੀਂ ਬਰਸੀ ਮੌਕੇ ਮੁੱਖ ਸਮਾਗਮਾਂ ਦੇ ਪਹਿਲੇ ਪੜਾਅ ਵਿੱਚ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ 164ਵੇਂ ਜਨਮ ਦਿਹਾੜੇ ਅਤੇ ਜਨਮ ਅਸ਼ਟਮੀ ਸਬੰਧੀ 13ਵੀਂ ਲੜੀ ਅਧੀਨ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਬਾਣੀ ਦੇ 7 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ। ਉਨ੍ਹਾਂ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੂੰ ਯਾਦਗਾਰੀ ਮੰਦਰ ਦੀ ਵਧਾਈ ਦਿੱਤੀ। ਸਵਾਮੀ ਓਮਾ ਨੰਦ ਦੱਸਿਆ ਕਿ ਸਮਾਗਮ ਪੰਜ ਦਿਨ ਚੱਲਣਗੇ। ਭਲਕੇ 3 ਸਤੰਬਰ ਨੂੰ ਮੱਧ ਦੇ ਭੋਗ ਪੈਣਗੇ ਅਤੇ ਸ਼ਾਮ ਨੂੰ ਸੰਧਿਆ ਆਰਤੀ ਅਤੇ ਕੀਰਤਨ ਦੀਵਾਨ ਸਜਣਗੇ। ਇਸ ਮੌਕੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸਕੱਤਰ ਕੁਲਦੀਪ ਸਿੰਘ ਮਾਨ, ਸੇਵਾਦਾਰ ਗੁਰਮੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਡਾਂਗੋਂ, ਏਕਮਦੀਪ ਕੌਰ ਗਰੇਵਾਲ, ਰਣਵੀਰ ਸਿੰਘ ਮਹਿਦੂਦਾਂ, ਭਾਈ ਰਾਹੁਲ ਮਿਸਰਾ, ਭਾਈ ਸ਼ਰਨਜੀਤ ਸਿੰਘ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਚੇਅਰਮੈਨ ਮੋਹਣ ਲਾਲ ਮਾਜਰਾ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ, ਗੌਰਵ ਜਗਰਾਉਂ, ਜਰਮਨ ਸਿੰਘ ਜੰਮੂ, ਇੰਦਰਜੀਤ ਸਿੰਘ ਢੋਲਣ, ਸੱਤਪਾਲ ਸਿੰਘ ਔਜਲਾ, ਬਾਬਾ ਹਰਭਜਨ ਸਿੰਘ ਜੱਸੋਵਾਲ, ਜੋਗਿੰਦਰ ਸਿੰਘ ਤਲਵੰਡੀ, ਬਾਬਾ ਨਾਮਦੇਵ ਸਿੰਘ ਆਲਮਗੀਰ ਆਦਿ ਹਾਜ਼ਰ ਸਨ।

