ਦੇਵਿੰਦਰ ਸਿੰਘ ਜੱਗੀ
ਪਾਇਲ, 4 ਸਤੰਬਰ
ਪਿਛਲੇ ਚਾਰ ਦਿਨਾਂ ਤੋਂ ਈਸੜੂ ਫੀਡਰ ’ਤੇ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਆਉਣ ਕਾਰਨ ਦੁਖੀ ਹੋਏ ਕਿਸਾਨਾਂ ਨੇ ਕੌਮੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਦੀ ਅਗਵਾਈ ਹੇਠ ਬਿਜਲੀ ਗਰਿੱਡ ਅੱਗੇ ਈਸੜੂ ਇਕੋਲਾਹਾ ਰੋਡ ਜਾਮ ਕਰਕੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਚਾਰ ਦਿਨ ਤੋਂ ਮੋਟਰਾਂ ਵਾਲੀ ਈਸੜੂ ਫੀਡਰ ਦੀ ਸਪਲਾਈ ਠੱਪ ਹੋਣ ਕਾਰਨ ਫਸਲਾਂ ਸੋਕੇ ਨਾਲ ਤਬਾਹ ਹੋ ਰਹੀਆਂ ਹਨ। ਝੋਨੇ ਦੀ ਫਸਲ ਦਾ ਸਿੱਟਾ ਗੰਭੋਲੇ ਵਿੱਚ ਹੋਣ ਕਾਰਨ ਪਾਣੀ ਦੀ ਸਖ਼ਤ ਲੋੜ ਹੈ, ਗੰਨਾ, ਹਰਾ ਚਾਰਾ, ਸਬਜ਼ੀਆਂ ਵੀ ਸੋਕੇ ਦੀ ਮਾਰ ਹੇਠ ਹਨ। ਉਨ੍ਹਾਂ ਮੰਗ ਕੀਤੀ ਹੈ ਕਿ 8 ਘੰਟੇ ਮੋਟਰਾਂ ਵਾਲੀ ਸਪਲਾਈ ਨਿਰੰਤਰ ਦਿੱਤੀ ਜਾਵੇ ਅਤੇ ਕੱਟ ਨਾ ਲਾਏ ਜਾਣ। ਇਸ ਮੌਕੇ ਗੁਰਮੀਤ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਬਿੱਲਾ, ਰਛਪਾਲ ਸਿੰਘ ਫੌਜੀ, ਮਨਜੀਤ ਸਿੰਘ ਜੀਤੀ, ਮੇਜਰ ਸਿੰਘ, ਜੋਰਾ ਸਿੰਘ, ਈਮਾਨਦੀਪ ਸਿੰਘ, ਤਰਨਪ੍ਰੀਤ ਸਿੰਘ, ਨਾਜਰ ਸਿੰਘ ਹਾਜ਼ਰ ਸਨ।