ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੰਘਰਸ਼ ਦਾ ਐਲਾਨ

ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਵੱਲ 27 ਤੋਂ 31 ਤਕ ਕਰਨਗੇ ਮਾਰਚ

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੰਘਰਸ਼ ਦਾ ਐਲਾਨ

ਪੰਜਾਬ-ਯੂਟੀ ਮੁੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਨਵੀਨਰ ਸਤੀਸ਼ ਰਾਣਾ।

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 17 ਜਨਵਰੀ

ਪੰਜਾਬ-ਯੂਟੀ ਮੁੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 12 ਫਰਵਰੀ ਨੂੰ ਮੁਹਾਲੀ ਵਿੱਚ ਮਹਾਂ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ, ਜਦ ਕਿ ਇਸ ਤੋਂ ਪਹਿਲਾਂ 27 ਤੋਂ 31 ਜਨਵਰੀ ਤਕ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਮਹਿਲਾਂ ਵੱਲ ਮਾਰਚ ਕਰਕੇ ਰੋਸ ਪੱਤਰ ਦਿੱਤੇ ਜਾਣਗੇ। ਅੱਜ ਇੱਥੇ ਸਾਂਝਾ ਫਰੰਟ ਦੇ ਕਨਵੀਨਰਾਂ ਸੱਜਣ ਸਿੰਘ, ਸਤੀਸ਼ ਰਾਣਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ, ਸੁਖਚੈਨ ਸਿੰਘ ਖਹਿਰਾ, ਮੇਘ ਸਿੰਘ ਸਿੱਧੂ ਅਤੇ ਅਵਨਾਸ਼ ਚੰਦਰ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿੱਚ ਹੋਈ ਮੀਟਿੰਗ ਦੇ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਕਨਵੀਨਰ ਕਮ ਕੋਆਰਡੀਨੇਟਰ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਦਾ ਐਲਾਨ ਕਰਦਿਆਂ ਫ਼ੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਤਿਆਰੀ ਲਈ ਸਮੁੱਚੇ ਜ਼ਿਲ੍ਹਾ ਕੇਂਦਰਾਂ ਤੇ ਸਾਂਝੇ ਫਰੰਟ ਦੀਆਂ ਸਾਂਝੀਆਂ ਮੀਟਿੰਗਾਂ 20 ਜਨਵਰੀ ਨੂੰ ਕੀਤੀਆਂ ਜਾਣਗੀਆਂ।

ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਵਿਰੋਧੀ ਤਿੰਨੋਂ ਕਾਲੇ ਕਾਨੂੰਨ, ਪਰਾਲੀ ਸਾੜਨ ਅਤੇ ਬਿਜਲੀ ਐਕਟ 2020 ਵਾਪਸ ਲਏ ਜਾਣ। ਉਨ੍ਹਾਂ ਕਿਸਾਨ ਅੰਦੋਲਨ ਦਾ ਹਰ ਪੱਖ ਤੋਂ ਸਮਰਥਨ ਕਰਨ ਦਾ ਐਲਾਨ ਵੀ ਕੀਤਾ। ਮੀਟਿੰਗ ਦੌਰਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਨੀਤੀ ਤੇ ਤਿੱਖੇ ਰੋਹ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁੁਲਾਜ਼ਮ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੀ ਨਿਖੇਧੀ ਕੀਤੀ ਗਈ।

ਮੀਟਿੰਗ ਦੌਰਾਨ ਦਿਗਵਿਜੇ ਪਾਲ ਸਿੰਘ, ਮਨਜੀਤ ਕੌਰ, ਹਰਵਿੰਦਰ ਸਿੰਘ ਰੌਣੀ, ਕਰਮਚੰਦ ਭਾਰਦਵਾਜ, ਹਰਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਤੀਰਥ ਸਿੰਘ ਬਾਸੀ, ਦਰਸ਼ਨ ਸਿੰਘ ਬੇਲੂਮਾਜਰਾ, ਮਨਜੀਤ ਸਿੰਘ ਸੈਣੀ ਅਤੇ ਸੁੁਖਵਿੰਦਰ ਸਿੰਘ ਚਾਹਲ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All