DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Raikot Panchayat Union: ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਤੇਜ਼ੀ ’ਤੇ ਜ਼ੋਰ

ਸਰਪੰਚਾਂ ਦੀ ਇਕੱਤਰਤਾ ਦੌਰਾਨ ਪੰਚਾਇਤ ਵਿਭਾਗ ਤੋਂ ਸਹਿਯੋਗ ਮੰਗਿਆ

  • fb
  • twitter
  • whatsapp
  • whatsapp
featured-img featured-img
ਪੰਚਾਇਤ ਯੂਨੀਅਨ ਦੀ ਮੀਟਿੰਗ ਵਿੱਚ ਸ਼ਾਮਲ ਸਰਪੰਚ।
Advertisement

ਬਲਾਕ ਰਾਏਕੋਟ ਨਾਲ ਸਬੰਧਤ ਪੰਚਾਇਤਾਂ ਦੀ ਸਾਂਝੀ ਜਥੇਬੰਦੀ ਪੰਚਾਇਤ ਯੂਨੀਅਨ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਅਤੇ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਥੇਬੰਦੀ ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਚੱਕ ਭਾਈਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਸਰਕਾਰੀ ਗਰਾਂਟਾਂ ਰਾਹੀਂ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਗਾਤਾਰ ਕਈ ਤਰ੍ਹਾਂ ਦੀਆਂ ਅੜਚਨਾਂ ਆ ਰਹੀਆਂ ਹਨ। ਇਨ੍ਹਾਂ ਰੁਕਾਵਟਾਂ ਕਾਰਨ ਕੰਮਾਂ ਦੀ ਰਫ਼ਤਾਰ ਧੀਮੀ ਪੈ ਰਹੀ ਹੈ ਅਤੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਚੁੱਕੀ ਹੈ। ਪੰਚਾਇਤ ਯੂਨੀਅਨ ਨੇ ਸਿਵਲ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਸਰਕਾਰੀ ਛੁੱਟੀਆਂ ਤੋਂ ਇਲਾਵਾ ਹਫ਼ਤੇ ਦੇ ਬਾਕੀ ਪੰਜ ਕੰਮ-ਕਾਜੀ ਦਿਨਾਂ ਵਿੱਚ ਪੰਚਾਇਤਾਂ ਨਾਲ ਸਬੰਧਤ ਤਾਲਮੇਲ ਅਧਿਕਾਰੀਆਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਬੀ ਡੀ ਪੀ ਓ ਦਫ਼ਤਰ ਵਿੱਚ ਕੰਮਾਂ-ਕਾਰਾਂ ਲਈ ਆਉਣ ਵਾਲੇ ਸਰਪੰਚਾਂ ਦੀ ਖੱਜਲ-ਖੁਆਰੀ ਖ਼ਤਮ ਕੀਤੀ ਜਾਵੇ ਅਤੇ ਉਨ੍ਹਾਂ ਦੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਕੀਤੇ ਜਾਣ। ਇਸ ਦੇ ਨਾਲ ਹੀ ਮੰਗ ਕੀਤੀ ਕਿ ਜਿਹੜੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ, ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਸਮੇਂ ਸਿਰ ਜਾਰੀ ਕੀਤੇ ਜਾਣ ਅਤੇ ਹਰ ਪਿੰਡ ਦੀ ਪੰਚਾਇਤ ਕੋਲ ਪੰਚਾਇਤ ਸਕੱਤਰ ਦਾ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਦੌਰਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹਾਜ਼ਰ ਸਰਪੰਚਾਂ ਵਿੱਚ ਜਸਵਿੰਦਰ ਸਿੰਘ ਨੱਥੋਵਾਲ, ਪ੍ਰਿਤਪਾਲ ਸਿੰਘ ਪੂਨੀਆ, ਕੁਲਦੀਪ ਸਿੰਘ ਜੌਹਲਾਂ, ਜਗਜੀਤ ਸਿੰਘ ਗੋਬਿੰਦਗੜ੍ਹ, ਸੁਖਵਿੰਦਰ ਸਿੰਘ ਰਾਜੀ ਰਾਜਗੜ੍ਹ, ਗੁਰਦੇਵ ਸਿੰਘ ਕਾਲਸਾਂ, ਨਾਇਬ ਸਿੰਘ ਬੋਪਾਰਾਏ ਖੁਰਦ, ਸਰਬਜੀਤ ਕੌਰ ਭੈਣੀ ਬੜਿੰਗਾਂ, ਮਨਜੀਤ ਸਿੰਘ ਸੁਖਾਣਾ, ਗੁਰਸੇਵਲ ਸਿੰਘ ਢਿੱਲੋਂ ਬਿੰਜਲ, ਅਮਰਜੀਤ ਕੌਰ ਬੁਰਜ ਨਕਲੀਆਂ, ਬਲਵਿੰਦਰ ਕੌਰ ਬੁਰਜ ਹਰੀ ਸਿੰਘ, ਸੁਖਵਿੰਦਰ ਸਿੰਘ ਬੱਸੀਆਂ, ਅੰਮ੍ਰਿਤਪਾਲ ਸਿੰਘ ਦੱਦਾਹੂਰ ਅਤੇ ਹਰਮੰਦਰ ਸਿੰਘ ਕਿਸ਼ਨਗੜ੍ਹ ਚੰਨਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Advertisement
Advertisement
×