Birth Anniversary of Baba Banda Singh Bahadur: ਨਸ਼ਿਆਂ ਖ਼ਿਲਾਫ਼ ਇਕਜੁੱਟ ਮੁਹਿੰਮ ਚਲਾਉਣ ’ਤੇ ਜ਼ੋਰ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿੱਚ ਕੌਮੀ ਪੱਧਰ ਦਾ ਸਮਾਗਮ ਕਰ ਕੇ ਮਨਾਇਆ ਗਿਆ। ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬ ਚੇਅਰਮੈਨ ਮਨਜੀਤ ਸਿੰਘ ਝੱਮਟ, ਜਸਵੰਤ ਸਿੰਘ ਛਾਪਾ, ਕਰਮਜੀਤ ਕੌਰ ਛੰਦੜਾਂ, ਜਗਜੀਵਨ ਸਿੰਘ ਰਕਬਾ, ਮੇਘ ਸਿੰਘ ਕਲਕੱਤਾ, ਸਰਪੰਚ ਸੁਖਵਿੰਦਰ ਬਾਵਾ, ਜਗਦੀਸ਼ ਬਾਵਾ ਪ੍ਰਧਾਨ ਬੈਰਾਗੀ ਬੋਰਡ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਹਿੰਦਰ ਸਿੰਘ ਗਿਲਚੀਆਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਅਤੇ ਜਗੀਰ ਸਿੰਘ ਡਾਇਰੈਕਟਰ ਹਲਵਾਰਾ ਏਅਰਪੋਰਟ ਪਹੁੰਚੇ ਜਦਕਿ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਮੇਜਰ ਸਿੰਘ ਮੁੱਲਾਂਪੁਰ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ 13 ਕਿਰਤੀ ਕਿਸਾਨਾਂ ਅਤੇ ਸਮਾਜ ਸੇਵੀ ਸਖ਼ਸ਼ੀਅਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਦਿੱਤਾ ਗਿਆ। ਇਸ ਮੌਕੇ ਬਾਵਾ ਅਤੇ ਦਾਖਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿੰਦਾ ਕਰਦਿਆਂ ਸਮਾਜਿਕ ਤੌਰ ’ਤੇ ਇਕਜੁੱਟਤਾ ਨਾਲ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਲਾਲੀ ਭਨੋਹੜ, ਜੱਗੀ ਪਮਾਲ, ਜਸਪਾਲ ਸਿੰਘ ਮੁੱਲਾਪੁਰ, ਅਮਨਦੀਪ ਬਾਵਾ, ਰਾਜ ਕੁਮਾਰ ਮਲਹੋਤਰਾ, ਕਮਲਜੀਤ ਕੌਰ, ਤੇਜਿੰਦਰ ਕੌਰ, ਜਗਦੀਸ਼ ਬਾਵਾ, ਜਗਦੀਸ਼ ਸਿੰਘ ਬਾਵਾ ਪਟਿਆਲਾ, ਮੋਹਨ ਦਾਸ, ਰਵਿੰਦਰ ਪਾਲ ਬਾਵਾ, ਭਜਨ ਦਾਸ ਬਾਵਾ, ਦਾਰਾ ਦਾਸ ਬਾਵਾ ਅਤੇ ਮਾਸਟਰ ਹਰੀਦੇਵ ਹਾਜ਼ਰ ਸਨ।

