DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Electric Buses: ਲੁਧਿਆਣਾ ’ਚ ਦੌੜਨਗੀਆਂ ਇਲੈਕਟ੍ਰਿਕ ਬੱਸਾਂ

ਟਰਾਂਸਪੋਰਟ ਪ੍ਰਬੰਧ ਨੂੰ ਸੁਚਾਰੂ ਕਰਨ ਦੀ ਤਿਆਰੀ; ਹੈਬੋਵਾਲ ਤੇ ਘੋੜਾ ਰੋਡ ’ਚ ਤਿਆਰ ਹੋ ਰਹੇ ਨੇ ਈ-ਬੱਸ ਡਿੱਪੂ

  • fb
  • twitter
  • whatsapp
  • whatsapp
Advertisement

ਸਨਅਤੀ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਬਿਹਤਰ ਬਣਾਉਣ ਲਈ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਨਗਰ ਨਿਗਮ ਵੱਲੋਂ ਹੈਬੋਵਾਲ ਅਤੇ ਘੋੜਾ ਰੋਡ ਵਿੱਚ ਦੋ ਈ-ਬੱਸ ਡਿੱਪੂ ਤਿਆਰ ਕੀਤੇ ਜਾ ਰਹੇ ਹਨ। ਹੈਬੋਵਾਲ ਡਿੱਪੂ ਦਾ ਲਗਪਗ 70 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਨਿਗਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਾਕੀ ਰਹਿੰਦੇ ਕੰਮ ਦੀ ਉਸਾਰੀ ਵੀ ਇੱਕ-ਦੋ ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ। ਨਿਗਮ ਨੇ ਹੈਬੋਵਾਲ ਵਿੱਚ ਈ-ਬੱਸ ਡਿੱਪੂ ਦੀ ਉਸਾਰੀ ਤਿੰਨ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ। ਇੱਥੇ ਕੁੱਝ ਕੰਮ ਪੂਰਾ ਹੋ ਗਿਆ ਹੈ। ਪ੍ਰਦੂਸ਼ਣ ’ਤੇ ਕੰਟਰੋਲ ਪਾਉਣ ਲਈ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਨੂੰ 100-100 ਈ ਵੀ ਬੱਸਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਸਕੀਮ ਤਹਿਤ ਲੁਧਿਆਣਾ ਨੂੰ ਵੀ ਇਲੈਕਟ੍ਰਿਕ ਬੱਸਾਂ ਮਿਲ ਰਹੀਆਂ ਹਨ। ਐੱਸ ਈ ਸ਼ਿਆਮ ਲਾਲ ਗੁਪਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਦੇਸ਼ ਵਿੱਚ 1000 ਇਲੈਕਟ੍ਰਿਕ ਬੱਸਾਂ ਮਿਲਣਗੀਆਂ, ਜਿਨ੍ਹਾਂ ਵਿੱਚੋਂ 100 ਬੱਸਾਂ ਲੁਧਿਆਣਾ ਨੂੰ ਮਿਲਣਗੀਆਂ। ਇਨ੍ਹਾਂ ਬੱਸਾਂ ਦੇ ਸੁਚਾਰੂ ਸੰਚਾਲਨ ਲਈ ਡਿੱਪੂ ਅਤੇ ਚਾਰਜਿੰਗ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਲੈਕਟ੍ਰਿਕ ਬੱਸਾਂ ਦੇ ਸ਼ਹਿਰ ਵਿੱਚ ਚੱਲਣ ਨਾਲ ਜਨਤਕ ਟਰਾਂਸਪੋਰਟ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਪ੍ਰਦੂਸ਼ਣ ਘਟਾਉਣ ਵਿੱਚ ਵੀ ਮਦਦ ਮਿਲੇਗੀ। ਨਿਗਮ ਦਾ ਮੰਨਣਾ ਹੈ ਕਿ ਈ-ਬੱਸ ਸੇਵਾ ਸ਼ੁਰੂ ਹੋਣ ਨਾਲ ਲੋਕ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨਗੇ, ਜਿਸ ਨਾਲ ਸ਼ਹਿਰ ਦੀਆਂ ਵਧੇਰੇ ਵਰਤੋਂ ਵਾਲੀਆਂ ਸੜਕਾਂ ’ਤੇ ਟਰੈਫਿਕ ਦਾ ਬੋਝ ਘਟੇਗਾ।

Advertisement

ਹੈਬੋਵਾਲ ਡਿੱਪੂ ਵਿੱਚ ਬੱਸ ਸ਼ੈੱਡ ਤੇ ਵਰਕਸ਼ਾਪ ਤਿਆਰ

ਨਗਰ ਨਿਗਮ ਦੇ ਨਿਗਰਾਨ ਇੰਜਨੀਅਰ (ਐੱਸ ਈ) ਸ਼ਾਮ ਲਾਲ ਗੁਪਤਾ ਨੇ ਦੱਸਿਆ ਕਿ ਡਿੱਪੂ ਵਿੱਚ ਇਲੈਕਟ੍ਰਿਕ ਬੱਸਾਂ ਦੀ ਚਾਰਜਿੰਗ ਲਈ ਜ਼ਰੂਰੀ ਪਾਵਰ ਸਬ-ਸਟੇਸ਼ਨ, 30 ਬੱਸਾਂ ਲਈ ਬੱਸ ਸ਼ੈੱਡ, ਮੈਨਟੇਨੈਂਸ ਵਰਕਸ਼ਾਪ ਅਤੇ ਦੋ ਮੰਜ਼ਿਲਾ ਪ੍ਰਸ਼ਾਸਨਿਕ ਇਮਾਰਤ ਦੀ ਉਸਾਰੀ ਪੂਰੀ ਹੋ ਚੁੱਕੀ ਹੈ। ਬਾਕੀ ਰਹਿੰਦਾ ਫਿਨਿਸ਼ਿੰਗ ਵਰਕ ਵੀ ਜਲਦ ਪੂਰਾ ਕਰ ਲਿਆ ਜਾਵੇਗਾ।

Advertisement

ਡਿੱਪੂ ਲਈ ਜ਼ਮੀਨ ਦਾ ਪੇਚ

ਘੋੜਾ ਰੋਡ ਵਿੱਚ ਤਜਵੀਜ਼ਤ ਈ-ਬੱਸ ਡਿੱਪੂ ਦਾ ਕੰਮ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ। ਨਿਗਮ ਅਧਿਕਾਰੀਆਂ ਅਨੁਸਾਰ, ਇੱਥੇ ਜ਼ਮੀਨ ਐਕੁਆਇਰ ਕਰਨ ਨਾਲ ਜੁੜੀਆਂ ਕੁਝ ਸਮੱਸਿਆਵਾਂ ਹਨ। ਹਾਲਾਂਕਿ, ਡਿੱਪੂ ਦੇ ਕੁਝ ਹਿੱਸਿਆਂ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਨਿਗਮ ਦੀ ਵਿੱਤ ਐਂਡ ਠੇਕਾ ਕਮੇਟੀ ਨੇ ਸ਼ਹਿਰ ਵਿੱਚ ਦੋਵਾਂ ਡਿੱਪੂਆਂ ਵਿੱਚ ਈ ਬੱਸਾਂ ਲਈ ਚਾਰਜਿੰਗ ਸਟੇਸ਼ਨ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਬੱਸਾਂ ਦੇ ਸੰਚਾਲਨ ਲਈ ਜ਼ਰੂਰੀ ਚਾਰਜਿੰਗ ਢਾਂਚਾ ਤਿਆਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

Advertisement
×