DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Election Results: ਰਾਏਕੋਟ ਕੌਂਸਲ ਦੇ ਨਤੀਜਿਆਂ ਵਿੱਚ ਕਾਂਗਰਸ ਜੇਤੂ

ਰਾਏਕੋਟ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਨਗਰ ਕੌਂਸਲ ਰਾਏਕੋਟ 15 ਵਾਰਡਾਂ ਵਿੱਚ ਵੰਡੀ ਹੋਈ ਹੈ। ਇੱਥੇ ਕਾਂਗਰਸ, ‘ਆਪ’, ਭਾਜਪਾ, ਅਕਾਲੀ ਦਲ ਅਤੇ ਆਜ਼ਾਦ ਸਣੇ ਕੁੱਲ 54 ਉਮੀਦਵਾਰ ਮੈਦਾਨ ਵਿੱਚ ਸਨ। ਅੱਜ ਆਏ ਨਤੀਜਿਆਂ...

  • fb
  • twitter
  • whatsapp
  • whatsapp
featured-img featured-img
ਜਗਦੇਵ ਸਿੰਘ ਜੱਗਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਮਰਥਕ। -ਫੋਟੋ: ਹਿਮਾਂਸ਼ੂ
Advertisement

ਰਾਏਕੋਟ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਨਗਰ ਕੌਂਸਲ ਰਾਏਕੋਟ 15 ਵਾਰਡਾਂ ਵਿੱਚ ਵੰਡੀ ਹੋਈ ਹੈ। ਇੱਥੇ ਕਾਂਗਰਸ, ‘ਆਪ’, ਭਾਜਪਾ, ਅਕਾਲੀ ਦਲ ਅਤੇ ਆਜ਼ਾਦ ਸਣੇ ਕੁੱਲ 54 ਉਮੀਦਵਾਰ ਮੈਦਾਨ ਵਿੱਚ ਸਨ। ਅੱਜ ਆਏ ਨਤੀਜਿਆਂ ’ਚ ਕਾਂਗਰਸ 11 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ‘ਆਪ’ ਦੇ ਚਾਰ ਉਮੀਦਵਾਰ ਜੇਤੂ ਰਹੇ ਹਨ। ਨਤੀਜਿਆਂ ਤੋਂ ਵੱਡੀ ਹੈਰਾਨੀ ਉਦੋਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ।

ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਰੀਨਾ ਰਾਣੀ ‘ਆਪ’, ਵਾਰਡ 2 ਤੋਂ ਸੁਖਵਿੰਦਰ ਸਿੰਘ ਕਾਂਗਰਸ, ਵਾਰਡ 3 ਤੋਂ ਪਰਦੀਪ ਕੌਰ ਕਾਂਗਰਸ, ਵਾਰਡ 4 ਤੋਂ ਜਗਦੇਵ ਸਿੰਘ ਕਾਂਗਰਸ, ਵਾਰਡ 5 ਤੋਂ ਪਰਮਜੀਤ ਕੌਰ ਕਾਂਗਰਸ, ਵਾਰਡ 6 ਤੋਂ ਚਰਨਜੀਵ ਕੁਮਾਰ ਕਾਂਗਰਸ, ਵਾਰਡ 7 ਤੋਂ ਸ਼ਰਨਜੀਤ ਕੌਰ ਕਾਂਗਰਸ, ਵਾਰਡ 8 ਤੋਂ ਸਾਹਿਲ ਗੋਇਲ ‘ਆਪ’, ਵਾਰਡ 9 ਤੋਂ ਅਮਨਜੋਤ ਕੌਰ ਕਹਿਲ ‘ਆਪ’, ਵਾਰਡ 10 ਤੋਂ ਸੰਜੀਵ ਕੁਮਾਰ ਕਾਂਗਰਸ, ਵਾਰਡ 11 ਤੋਂ ਬਲਜੀਤ ਕੌਰ ਕਾਂਗਰਸ, ਵਾਰਡ 12 ਤੋਂ ਬਲਜਿੰਦਰ ਸਿੰਘ ਕਾਂਗਰਸ, ਵਾਰਡ 13 ਤੋਂ ਅਮਨਦੀਪ ਕੌਰ ਗਰੇਵਾਲ ਕਾਂਗਰਸ, ਵਾਰਡ 14 ਤੋਂ ਮਨਜਿੰਦਰ ਸਿੰਘ ‘ਆਪ’ ਅਤੇ ਵਾਰਡ ਨੰਬਰ 15 ਤੋਂ ਸੁਖਵੀਰ ਸਿੰਘ ਕਾਂਗਰਸ ਪਾਰਟੀ ਦੇ ਕੌਂਸਲਰ ਬਣੇ।

Advertisement

ਜਿੱਤੇ ਕੌਂਸਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਇਹ ਜਿੱਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ ਦੇ ਯਤਨਾਂ ਸਦਕਾ ਹੋਈ ਹੈ। ਉਨ੍ਹਾਂ ਆਖਿਆ ਕਿ ਸ੍ਰੀ ਬੋਪਾਰਾਏ ਦੀ ਚੋਣ ਰਣਨੀਤੀ ਕਮਾਲ ਦੀ ਹੈ। ਕਾਮਿਲ ਬੋਪਾਰਾਏ ਨੇ ਆਖਿਆ ਕਿ ਉਹ ਰਾਏਕੋਟ ਹਲਕੇ ਅਤੇ ਸ਼ਹਿਰ ਵਾਸੀਆਂ ਵੱਲੋਂ ਮਿਲੇ ਸਹਿਯੋਗ, ਪਿਆਰ ਸਤਿਕਾਰ ਦਾ ਦੇਣ ਨਹੀਂ ਦੇ ਸਕਦੇ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਜੇਤੂ ਕੌਂਸਲਰਾਂ ਨੂੰ ਵਧਾਈ ਦਿੱਤੀ।

Advertisement

ਕਾਂਗਰਸ ਦੇ ਉਮੀਦਵਾਰ ਜੱਗਾ ਜੇਤੂ ਰਹੇ

ਰਾਏਕੋਟ ਨਗਰ ਕੌਂਸਲ ਚੋਣਾਂ ਵਾਲੇ ਦਿਨ ਹਮਲੇ ਵਿੱਚ ਜ਼ਖ਼ਮੀ ਹੋਏ ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਨੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਬੰਦ ਹੋਣ ਉਪਰੰਤ ਵਾਰਡ ਨੰਬਰ 4 ਵਿੱਚ ਘਰ-ਘਰ ਪ੍ਰਚਾਰ ਕਰਦੇ ਸਮੇਂ ਕਾਂਗਰਸ ਅਤੇ ‘ਆਪ’ ਦੇ ਵਰਕਰਾਂ ਅਤੇ ਉਮੀਦਵਾਰਾਂ ’ਚ ਟਕਰਾ ਹੋ ਗਿਆ ਸੀ। ਪੁਲੀਸ ਨੇ ਝਗੜਾ ਕਰਨ ਦੇ ਦੋਸ਼ਾਂ ਹੇਠ ਸ੍ਰੀ ਜੱਗਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅਗਲੇ ਦਿਨ ਜਦੋਂ ਜਗਦੇਵ ਜੱਗਾ ਆਪਣੇ ਸਮਰਥਕਾਂ ਨਾਲ ਵੋਟਾਂ ਪਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਲੁਧਿਆਣੇ ਰੈਫਰ ਕਰ ਦਿੱਤਾ ਸੀ, ਸ੍ਰੀ ਜੱਗਾ ਹਾਲੇ ਵੀ ਜ਼ੇਰੇ-ਇਲਾਜ ਹਨ। ਉਨ੍ਹਾਂ ਨੂੰ 825 ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੀ ਮੁੱਖ ਵਿਰੋਧੀ ‘ਆਪ’ ਦੇ ਉਮੀਦਵਾਰ ਅਮਨਦੀਪ ਸਿੰਘ ਨੂੰ 374 ਵੋਟਾਂ ਮਿਲੀਆਂ ਹਨ।

Advertisement
×