Election Results: ਅਹਿਮਦਗੜ੍ਹ ’ਚ ‘ਆਪ’ ਦੀ ਝੰਡੀ
ਹਲਕਾ ਅਮਰਗੜ੍ਹ ਅਧੀਨ ਪੈਂਦੀ ਅਹਿਮਦਗੜ੍ਹ ਨਗਰ ਕੌਂਸਲ ਦੀਆਂ ਚੋਣਾਂ ਵਿੱਚ ‘ਆਪ’ ਅਤੇ ਕਾਂਗਰਸ ਨੇ ਕ੍ਰਮਵਾਰ ਸੱਤ ਅਤੇ ਪੰਜ ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਜਦੋਂਕਿ ਤਿੰਨ ਆਜ਼ਾਦ ਉਮੀਦਵਾਰ ਜਿੱਤੇ ਹਨ। ਭਾਜਪਾ ਆਪਣਾ ਖਾਤਾ ਨਹੀਂ ਖੋਲ੍ਹ...
Advertisement
ਹਲਕਾ ਅਮਰਗੜ੍ਹ ਅਧੀਨ ਪੈਂਦੀ ਅਹਿਮਦਗੜ੍ਹ ਨਗਰ ਕੌਂਸਲ ਦੀਆਂ ਚੋਣਾਂ ਵਿੱਚ ‘ਆਪ’ ਅਤੇ ਕਾਂਗਰਸ ਨੇ ਕ੍ਰਮਵਾਰ ਸੱਤ ਅਤੇ ਪੰਜ ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਜਦੋਂਕਿ ਤਿੰਨ ਆਜ਼ਾਦ ਉਮੀਦਵਾਰ ਜਿੱਤੇ ਹਨ। ਭਾਜਪਾ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਅਹਿਮਦਗੜ੍ਹ ਨਗਰ ਕੌਂਸਲ ਦੇ ਵਾਰਡ ਨੰਬਰ 1 ਨੂੰ ਛੱਡ ਕੇ ਬਾਕੀ ਸਾਰੇ ਵਾਰਡਾਂ ਵਿੱਚ ਲਗਪਗ ਸਿੱਧਾ ਮੁਕਾਬਲਾ ਸੀ। ਇਨ੍ਹਾਂ ਵਿੱਚੋਂ ‘ਆਪ’ ਦੇ 7 ਉਮੀਦਵਾਰ ਆਨੰਦੀ ਦੇਵੀ, ਕਮਲਜੀਤ ਸਿੰਘ ਊਭੀ, ਸੰਜੇ ਸੂਦ, ਸ਼ਹਿਨਾਜ ਪ੍ਰਵੀਨ, ਵਿੱਕੀ ਸ਼ਰਮਾ, ਮਨਦੀਪ ਕੌਰ ਅਤੇ ਮੋਹਿੰਦਰ ਸਿੰਘ ਜੇਤੂ ਰਹੇ।
ਕਾਂਗਰਸ ਦੇ 6 ਉਮੀਦਵਾਰ ਕਮਿੱਕਰ ਸਿੰਘ, ਸਵੀਟੀ ਕਕੜੀਆ, ਦੀਪਕ ਸ਼ਰਮਾ, ਰਾਗਨੀ ਟੰਡਨ, ਰਿੰਪੀ ਕੜਵਲ ਅਤੇ ਮੋਨੀਆ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਉਮੀਦਵਾਰ ਜਿੱਤਿਆ। ਸ਼ਬੀਰਾ, ਮੁਹੰਮਦ ਅਸਲਮ ਤੇ ਰੇਖਾ ਰਾਣੀ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ।
Advertisement
Advertisement
Advertisement
×

