DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

election clash: ਅਕਾਲੀ ਕੌਂਸਲਰ ਭਤੀਜੇ ਸਣੇ ਗ੍ਰਿਫ਼ਤਾਰ

ਨਗਰ ਕੌਂਸਲ ਖੰਨਾ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਸ਼ਹਿਰ ਦਾ ਮਾਹੌਲ ਅਜੇ ਵੀ ਸਿਆਸੀ ਤੌਰ ’ਤੇ ਭਖ਼ਿਆ ਹੋਇਆ ਹੈ। ਇਸੇ ਤਹਿਤ ਖੰਨਾ ਪੁਲੀਸ ਨੇ ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਭਤੀਜੇ ਨੂੰ ‘ਆਪ’...

  • fb
  • twitter
  • whatsapp
  • whatsapp
Advertisement

ਨਗਰ ਕੌਂਸਲ ਖੰਨਾ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਸ਼ਹਿਰ ਦਾ ਮਾਹੌਲ ਅਜੇ ਵੀ ਸਿਆਸੀ ਤੌਰ ’ਤੇ ਭਖ਼ਿਆ ਹੋਇਆ ਹੈ। ਇਸੇ ਤਹਿਤ ਖੰਨਾ ਪੁਲੀਸ ਨੇ ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਭਤੀਜੇ ਨੂੰ ‘ਆਪ’ ਉਮੀਦਵਾਰ ਵੱਲੋਂ ਦਿੱਤੀ ਸ਼ਿਕਾਇਤ ਉਪਰੰਤ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਇੱਥੋਂ ਦੇ ਵਾਰਡ ਨੰਬਰ 30 ਤੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਹਰਦੀਪ ਸਿੰਘ ਹਨੀ ਰੋਸ਼ਾ ਆਪਣੇ ਹਮਾਇਤੀਆਂ ਨਾਲ ਵਾਰਡ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਆਪ’ ਦੇ ਹਾਰੇ ਹੋਏ ਉਮੀਦਵਾਰ ਪ੍ਰਦੀਪ ਕੁਮਾਰ ਦੇ ਘਰ ਦੇ ਅੱਗੇ ਪਟਾਕੇ ਚਲਾਏ ਅਤੇ ਇਤਰਾਜ਼ਯੋਗ ਭਾਸ਼ਾ ਵਾਲੇ ਗਾਣੇ ਗਾਏ। ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਬਾਅਦ ’ਚ ਘਰ ਅੰਦਰ ਹਮਲਾ ਕੀਤਾ ਗਿਆ। ਇਹ ਵੀ ਦੋਸ਼ ਹੈ ਕਿ ਹਨੀ ਰੋਸ਼ਾ ਅਤੇ ਹੋਰਾਂ ਨੇ ਪ੍ਰਦੀਪ ਦੀ ਗਰਭਵਤੀ ਭਾਬੀ ਨਾਲ ਵੀ ਕੁੱਟਮਾਰ ਕੀਤੀ। ਘਟਨਾ ਦੀ ਸੀ ਸੀ ਟੀ ਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਹਨੀ ਰੋਸ਼ਾ ਅਤੇ ਉਨ੍ਹਾਂ ਦੇ ਭਤੀਜੇ ਕਰਨ ਰੋਸ਼ਾ ਨੂੰ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

Advertisement

Advertisement

ਧੱਕਾ ਕਰ ਰਹੀ ਹੈ ‘ਆਪ’: ਯਾਦੂ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਥਾਣੇ ਅੱਗੇ ਇਕੱਠ ਕਰ ਕੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਅਕਾਲੀ ਕੌਂਸਲਰ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ। ਭਗਵੰਤ ਮਾਨ ਦੇ ਤਾਨਾਸ਼ਾਹੀ ਰਾਜ ਦਾ ਅੰਤ ਜਲਦ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਰਦੀਪ ਸਿੰਘ ਹਨੀ ਰੋਸ਼ਾ ਨਾਲ ਕਾਗਜ਼ ਭਰਨ ਸਮੇਂ ਧੱਕਾ ਹੋਇਆ ਸੀ।

Advertisement
×