ਚੋਰੀ ਦੇ ਦੋਸ਼ ਹੇਠ ਚਾਰ ਔਰਤਾਂ ਸਣੇ 8 ਕਾਬੂ

ਚੋਰੀ ਦੇ ਦੋਸ਼ ਹੇਠ ਚਾਰ ਔਰਤਾਂ ਸਣੇ 8 ਕਾਬੂ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 23 ਨਵੰਬਰ

ਚੋਰੀ ਦੇ ਮੋਟਰਸਾਈਕਲ ’ਤੇ ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੀਆਂ 4 ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰ. 4 ਤੇ ਦਰੇਸੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦੇ 2 ਮੋਟਰਸਾਈਕਲ, ਤੇਜ਼ਧਾਰ ਹਥਿਆਰਾਂ ਦੇ ਨਾਲ 25 ਪੀਸ ਜੈਕੇਟਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਸ ਮਾਮਲੇ ’ਚ ਨਿਊ ਕੁੰਦਨਪੁਰੀ ਵਾਸੀ ਪੰਕਜ ਸੋਨੂੰ ਉਰਫ਼ ਛਤਰੀ, ਰਾਜਨ ਸ਼ਰਮਾ ਉਰਫ਼ ਗੋਰਖਾ, ਨਿਊ ਟੈਗੋਰ ਨਗਰ ਵਾਸੀ ਸਾਹਿਲ, ਮੁਹੱਲਾ ਹੈਬੋਵਾਲ ਕਲਾਂ ਵਾਸੀ ਲੱਕੀ, ਮੁਹੱਲਾ ਰਾਮ ਨਗਰ ਵਾਸੀ ਸੰਦੀਪ ਕੁਮਾਰ ਉਰਫ਼ ਸੰਨੀ, ਪਟਿਆਲਾ ਸਥਿਤ ਮੰਡੀ ਰਾਜਪੁਰਾ ਵਾਸੀ ਪਾਇਲ, ਬਰਨਾਲਾ ਦੇ ਫੁਆਰਾ ਚੌਕ ਵਾਸੀ ਕਪਿਲਾ, ਬਰਨਾਲਾ ਵਾਸੀ ਰਜਨੀ ਤੇ ਪਿੰਕੀ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰ. 4 ਤੇ ਥਾਣਾ ਦਰੇਸੀ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੁਲਜ਼ਮ ਉਥੋਂ ਲੰਘ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਚਾਰੇ ਮੁਲਜ਼ਮ ਔਰਤਾਂ ਇਕੱਠੀਆਂ ਹੋ ਕੇ ਸਵੇਰੇ ਸਵੇਰੇ ਨਿਕਲਦੀਆਂ ਸਨ ਤੇ ਰੇਕੀ ਕਰਨ ਤੋਂ ਬਾਅਦ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ। ਤਾਲੇ ਤੋੜ ਕੇ ਅੰਦਰੋ ਸਾਮਾਨ ਚੋਰੀ ਕਰ ਫ਼ਰਾਰ ਹੋ ਜਾਂਦੀਆਂ ਸਨ। ਮੁਲਜ਼ਮ ਔਰਤਾਂ ਚੋਰੀ ਦਾ ਸਾਮਾਨ ਸਸਤੇ ਭਾਅ ’ਤੇ ਵੇਚ ਦਿੰਦੀਆਂ ਸਨ ਤੇ ਪੈਸੇ ਵੰਡ ਲੈਂਦੀਆਂ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All