ਲੁਧਿਆਣਾ ਵਿੱਚ ਅੱਜ ਡੇਢ ਦਰਜਨ ਥਾਵਾਂ ਉੱਤੇ ਸਾੜੇ ਜਾਣਗੇ ਰਾਵਣ ਦੇ ਪੁਤਲੇ : The Tribune India

ਲੁਧਿਆਣਾ ਵਿੱਚ ਅੱਜ ਡੇਢ ਦਰਜਨ ਥਾਵਾਂ ਉੱਤੇ ਸਾੜੇ ਜਾਣਗੇ ਰਾਵਣ ਦੇ ਪੁਤਲੇ

ਲੁਧਿਆਣਾ ਵਿੱਚ ਅੱਜ ਡੇਢ ਦਰਜਨ ਥਾਵਾਂ ਉੱਤੇ ਸਾੜੇ ਜਾਣਗੇ ਰਾਵਣ ਦੇ ਪੁਤਲੇ

ਦਰੇਸੀ ਮੈਦਾਨ ਵਿੱਚ ਤਿਆਰ ਰਾਵਣ ਅਤੇ ਕੁੰਭਕਰਨ ਦੇ ਪੁਤਲੇ। -ਫੋਟੋ: ਅਸ਼ਵਨੀ ਧੀਮਾਨ

ਖੇਤਰੀ ਪ੍ਰਤੀਨਿਧ

ਲੁਧਿਆਣਾ, 4 ਅਕਤੂਬਰ

ਬੁਰਾਈ ਤੇ ਇਛਾਈ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦਸਹਿਰਾ 5 ਅਕਤੂਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਕਰੀਬ ਡੇਢ ਦਰਜਨ ਥਾਵਾਂ ’ਤੇ ਰਾਵਣ ਦੇ ਪੁਤਲੇ ਸਾੜੇ ਜਾਣਗੇ। ਇਨ੍ਹਾਂ ਵਿੱਚੋਂ ਸਭ ਤੋਂ ਉੱਚਾ 100 ਫੁੱਟ ਰਾਵਣ ਦਾ ਪੁਤਲਾ ਸਥਾਨਕ ਦੇਰਸੀ ਮੈਦਾਨ ਵਿੱਚ ਵਿੱਚ ਸਾੜਿਆ ਜਾਵੇਗਾ। ਕੋਵਿਡ ਕਰਕੇ ਪਿਛਲੇ ਸਾਲਾਂ ਦੌਰਾਨ ਭਾਵੇਂ ਦਸਹਿਰੇ ਪ੍ਰਤੀ ਲੋਕਾਂ ਦਾ ਉਤਸ਼ਾਹ ਮੱਠਾ ਰਿਹਾ ਸੀ ਪਰ ਇਸ ਵਾਰ ਮੈਦਾਨਾਂ ਵਿੱਚ ਲੋਕਾਂ ਦੀ ਸ਼ਾਮ ਵੇਲੇ ਭੀੜ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ।

ਬੁੱਧਵਾਰ ਨੂੰ ਦਸਹਿਰਾ ਮਨਾਉਣ ਲਈ ਲਗਪਗ ਸਾਰੇ ਹੀ ਦਸਹਿਰਾ ਮੈਦਾਨਾਂ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੁਧਿਆਣਾ ਵਿੱਚ ਜਿਨ੍ਹਾਂ ਡੇਢ ਦਰਜਨ ਦੇ ਕਰੀਬ ਥਾਵਾਂ ’ਤੇ ਰਾਵਣ ਦੇ ਪੁਤਲੇ ਜਲਾਏ ਜਾ ਰਹੇ ਹਨ ਉਨ੍ਹਾਂ ਵਿੱਚੋਂ ਮੁੱਖ ਥਾਵਾਂ ਦਰੇਸੀ ਮੈਦਾਨ ’ਤੇ ਸ਼ਹਿਰ ਦਾ ਸਭ ਤੋਂ ਉੱਚਾ 100 ਫੁੱਟ ਦਾ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ। ਇਸ ਨੂੰ ਅੱਗ ਲਗਾਉਣ ਦੀ ਰਸਮ ਰਿਮੋਟ ਕੰਟਰੋਲ ਨਾਲ ਨਿਭਾਈ ਜਾਵੇਗੀ। ਪੁਤਲੇ ਦੇ ਉਪਰ ਲੱਗੀ 12 ਫੁੱਟ ਦੀ ਛੱਤਰੀ ਘੁੰਮਦੀ ਹੋਈ ਦਿਖਾਈ ਦੇਵੇਗੀ। ਇਸ ਪੁਤਲੇ ’ਤੇ ਵਿਸ਼ੇਸ਼ ਕਿਸਮ ਦਾ ਚਮਕੀਲਾ ਕਾਗਜ਼ ਲਾਇਆ ਗਿਆ ਹੈ।

ਪੁਤਲੇ ਨੂੰ ਯੂਪੀ ਤੋਂ ਆਏ ਵਿਸ਼ੇਸ਼ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਰ ਨਗਰ ਵਿੱਚ 55 ਫੁੱਟ, ਉਪਕਾਰ ਨਗਰ ਵਿੱਚ 70 ਫੁੱਟ, ਪੱਖੋਵਾਲ ਰੋਡ 65 ਫੁੱਟ, ਮੁੱਲਾਂਪੁਰ ਵਿੱਚ 50 ਫੁੱਟ, ਧਾਂਦਰਾ ’ਚ 40 ਫੁੱਟ, ਗਲਾਡਾ ਮੈਦਾਨ 60 ਫੁੱਟ, ਵਰਧਮਾਨ ਰੋਡ 40 ਫੁੱਟ ਉੱਚੇ ਰਾਵਣ ਦੇ ਪੁਤਲੇ ਜਲਾਏ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

‘ਆਪ’ ਆਗੂ ਤਾਹਿਰ ਹੁਸੈਨ ਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਚੜਿ੍ਹਆ ਦਲਬਦਲੂਆਂ ਦਾ ਰੰਗ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਪੁਲੀਸ ਨੇ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ; ਜ਼ੀਰਕਪੁਰ ਤੇ ਪੰਚਕੂੁਲਾ...

ਸ਼ਹਿਰ

View All