DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dussehra Mela: ਦਰੇਸੀ ਮੈਦਾਨ ’ਚ ਦਸਹਿਰੇ ਮੇਲੇ ਦੀ ਤਿਆਰੀ ਸ਼ੁਰੂ

ਆਗਰੇ ਦੇ ਕਾਰੀਗਰ ਤਿਆਰ ਕਰ ਰਹੇ ਨੇ 121 ਫੁੱਟ ੳੁੱਚਾ ਬੁੱਤ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਦਸਹਿਰੇ ਮੇਲੇ ਦੀ ਤਿਆਰੀ ਕਰਦਾ ਹੋਇਆ ਕਾਮਾ। -ਫੋਟੋ: ਹਿਮਾਂਸ਼ੂ
Advertisement

ਦਰੇਸੀ ਮੈਦਾਨ ਵਿੱਚ ਸਭ ਤੋਂ ਪਹਿਲਾਂ ਦਸਹਿਰਾ ਮੇਲਾ ਲੱਗਣਾ ਸ਼ੁਰੂ ਹੋਇਆ ਸੀ। ਇਸ ਕਰ ਕੇ ਹਰ ਸਾਲ ਇਸ ਮੈਦਾਨ ’ਤੇ ਮੇਲਾ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਹੋਰਨਾਂ ਥਾਈਂ ਲੱਗਦੇ ਮੇਲਿਆਂ ਨਾਲੋੋਂ ਕਈ ਗੁਣਾਂ ਵੱਧ ਹੁੰਦੀ ਹੈ। ਇੱਥੇ ਹੁੰਦੀ ਵੱਧ ਭੀੜ ਦੀ ਇੱਕ ਹੋਰ ਵਜ੍ਹਾ ਇੱਥੇ ਸੂਬੇ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਬਣਾਇਆ ਜਾਣਾ। ਇਸ ਵਾਰ ਵੀ ਇੱਥੇ 121 ਫੁੱਟ ਉੱਚਾ ਰਾਵਣ ਦਾ ਪੁਤਲ ਬਣਾਇਆ ਜਾ ਰਿਹਾ ਹੈ। ਇਸ ਨੂੰ ਬਣਾਉਣ ਲਈ ਆਗਰੇ ਤੋਂ ਕਾਰੀਗਰ ਪਿਛਲੇ ਮਹੀਨੇ ਤੋਂ ਪਹੁੰਚੇ ਹੋਏ ਹਨ। ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਣਾਏ ਜਾ ਰਹੇ ਹਨ। ਹੁਣ ਤਾਂ ਅਕਾਸ਼ ਛੂੰਹਦੇ ਝੂਲੇ ਲਗਾਉਣ ਦੀ ਵੀ ਪੂਰੀ ਤਿਆਰੀ ਚੱਲ ਰਹੀ ਹੈ। ਇਸ ਮੇਲਾ ਮੈਦਾਨ ਵਿੱਚ ਤਿਆਰ ਹੋ ਰਹੇ ਮੌਤ ਦੇ ਖੂਹ ਨੂੰ ਤਾਂ ਉਪਰੋਂ ਦੇਖਦੇ ਹੀ ਡਰ ਲੱਗਦਾ ਹੈ। ਇਨ੍ਹਾਂ ਝੂਲਿਆਂ ਨੂੰ ਰੰਗ ਕਰਨ ਦੇ ਨਾਲ ਨਾਲ ਹੋਰ ਤਿਆਰੀਆਂ ਨੂੰ ਕਾਰੀਕਰਾਂ ਵੱਲੋਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਮੇਂ ਦੇ ਨਾਲ ਹੁਣ ਇਹ ਦਸਹਿਰਾ ਮੈਦਾਨ ਸ਼ਹਿਰ ਦੇ ਵਿਚਕਾਰ ਆ ਗਿਆ ਹੈ ਜਿਸ ਕਰਕੇ ਦਸਹਿਰੇ ਮੌਕੇ ਇਸ ਦੇ ਨਾਲ ਲੱਗਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਸ਼ਰਾਫਾ ਬਾਜ਼ਾਰ, ਪੁਰਾਣਾ ਬਾਜ਼ਾਰ, ਮਾਤਾ ਰਾਣੀ ਚੌਕ ਆਦਿ ਵਿੱਚੋਂ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਪੁਲੀਸ ਪ੍ਰਸ਼ਾਸਨ ਵੱਲੋਂ ਹਰ ਸਾਲ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਪਰ ਭੀੜ ਵੱਧ ਹੋਣ ਕਰਕੇ ਟਰੈਫਿਕ ਨੂੰ ਕੰਟਰੋਲ ਕਰਨਾ ਵੀ ਵੱਸੋਂ ਬਾਹਰ ਹੋ ਜਾਂਦਾ ਹੈ। ਇਸ ਵਾਰ ਭੀੜ ਪਿਛਲੇ ਸਾਲਾਂ ਤੋਂ ਵੀ ਵੱਧ ਹੋਣ ਦੀ ਉਮੀਦ ਹੈ ਜਿਸ ਕਰਕੇ ਟਰੈਫਿਕ ਨੂੰ ਸੁਚਾਰੂ ਚਲਾਉਣ ਲਈ ਬਦਲਵੇਂ ਰੂਟ ਵੀ ਚਲਾਉਣੇ ਪੈ ਸਕਦੇ ਹਨ।

Advertisement
Advertisement
×