ਫਲਾਈਓਵਰਾਂ ਦੇ ਜੋੜਾਂ ਦੀ ਮੁਰੰਮਤ ਕਾਰਨ ਨਿੱਤ ਲੱਗਦੇ ਨੇ ਜਾਮ : The Tribune India

ਫਲਾਈਓਵਰਾਂ ਦੇ ਜੋੜਾਂ ਦੀ ਮੁਰੰਮਤ ਕਾਰਨ ਨਿੱਤ ਲੱਗਦੇ ਨੇ ਜਾਮ

ਫਲਾਈਓਵਰਾਂ ਦੇ ਜੋੜਾਂ ਦੀ ਮੁਰੰਮਤ ਕਾਰਨ ਨਿੱਤ ਲੱਗਦੇ ਨੇ ਜਾਮ

ਲੁਧਿਆਣਾ ਬੱਸ ਸਟੈਂਡ ਨੇੜੇ ਫਲਾਈਓਵਰ ਦੇ ਜੋੜ ਦੀ ਮੁਰੰਮਤ ਦਾ ਚੱਲ ਰਿਹਾ ਕੰਮ।-ਫੋਟੋ: ਹਿਮਾਂਸ਼ੂ

ਖੇਤਰੀ ਪ੍ਰਤੀਨਿਧ

ਲੁਧਿਆਣਾ, 5 ਫਰਵਰੀ

ਪਹਿਲਾਂ ਹੀ ਟਰੈਫਿਕ ਜਾਮ ਦੀ ਮੁਸ਼ਕਲ ਨਾਲ ਜੂਝ ਰਹੇ ਸਨਅਤੀ ਸ਼ਹਿਰ ਲੁਧਿਆਣਾ ਦੇ ਲੋਕ ਅੱਜਕਲ੍ਹ ਫਲਾਈਓਵਰਾਂ ਦੇ ਜੋੜਾਂ ਦੀ ਚੱਲ ਰਹੀ ਮੁਰੰਮਤ ਕਾਰਨ ਹੋਰ ਪ੍ਰੇਸ਼ਾਨ ਹੋ ਗਏੇ ਹਨ। ਇਨਾਂ ਜੋੜਾਂ ਵਾਲੀਆਂ ਥਾਵਾਂ ’ਤੇ ਡੂੰਘੇ ਪਏ ਖੱਡਿਆਂ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਸੀ ਜਿਸ ਤੋਂ ਛੁਟਕਾਰਾ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਹੈ।

ਭੀੜ ਭੜੱਕੇ ਵਾਲੇ ਸ਼ਹਿਰ ਲੁਧਿਆਣਾ ਵਿੱਚ ਰੋਜ਼ਾਨਾਂ ਲੱਖਾਂ ਲੋਕ ਆਪੋ ਆਪਣੇ ਕੰਮਾਂ ਲਈ ਆਉਂਦੇ-ਜਾਂਦੇ ਹਨ। ਜਿਸ ਕਰ ਕੇ ਟਰੈਫਿਕ ਦੀ ਸਮੱਸਿਆ ਆਮ ਗੱਲ ਬਣ ਗਈ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਦੇ ਵੱਖ ਵੱਖ ਫਲਾਈਓਵਰਾਂ ਦੇ ਜੋੜਾਂ ਦੀ ਮੁਰੰਮਤ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਮੁਰੰਮਤ ਦੇ ਕੰਮ ਲਈ ਸੜ੍ਹਕ ਨੂੰ ਦੋ ਹਿੱਸਿਆ ਵਿੱਚ ਵੰਡ ਕਿ ਭਾਵੇਂ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵੱਡੀਆਂ ਗੱਡੀਆਂ ਨੂੰ ਮੋੜਨ ਵਿੱਚ ਮੁਸ਼ਕਲ ਆਉਣ ਕਰਕੇ ਇਹ ਟਰੈਫਿਕ ਦੀ ਮੁਸ਼ਕਲ ਹੋਰ ਕਈ ਗੁਣਾਂ ਵਧ ਗਈ ਹੈ। ਸਥਾਨਕ ਢੋਲੇਵਾਲ , ਗਿੱਲ ਚੌਂਕ ਵਾਲਾ ਫਲਾਈਓਵਰ ਅਤੇ ਬਸ ਸਟੈਂਡ ਵਾਲੇ ਫਲਾਈਓਵਰ ’ਤੇ ਇਹ ਕੰਮ ਚੱਲਦਾ ਹੋਣ ਕਰਕੇ ਇੱਥੇ ਟਰੈਫਿਕ ਦੀ ਮੁਸ਼ਕਲ ਵੱਧ ਦੇਖਣ ਨੂੰ ਆ ਰਹੀ ਹੈ। ਕਈ ਵਾਰ ਰਾਹਗੀਰਾਂ ਨੂੰ ਆਪਣੀ ਮੰਜਿਲ ’ਤੇ ਪਹੁੰਚਣ ਵਿੱਚ ਵੀ ਦੇਰੀ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਅਜਿਹੇ ਜੋੜਾਂ ਦੇ ਆਲੇ-ਦੁਆਲੇ ਪੈਂਦੇ ਖੱਡਿਆਂ ਨੂੰ ਪੂਰਨ ਲਈ ਲੁਕ-ਬਜਰੀ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਮੀਂਹ ਪੈਣ ਜਾਂ ਭਾਰੀਆਂ ਗੱਡੀਆਂ ਦੇ ਲੰਘਣ ਕਾਰਨ ਨਿਕਲ ਕੇ ਦੁਬਾਰਾ ਖੱਡਿਆਂ ਵਿੱਚ ਬਦਲ ਜਾਂਦੀ ਸੀ। ਇਸ ਵਾਰ ਇਨ੍ਹਾਂ ਜੋੜਾਂ ਦੀ ਮੁਰੰਮਤ ਲਈ ਸੜਕ ਦਾ ਵੱਡਾ ਹਿੱਸਾ ਹੀ ਨਵੇਂ ਸਿਰੇ ਤੋਂ ਸੀਮਿੰਟ ਦਾ ਬਣਾਇਆ ਜਾ ਰਿਹਾ ਹੈ। ਇਸ ਨਾਲ ਜਿੱਥੇ ਫਲਾਈਓਵਰ ਦੀ ਮਜ਼ਬੂਤੀ ਵਧੇਗੀ ਉੱਥੇ ਇਸਦੀ ਲੰਬੇ ਸਮੇਂ ਤੱਕ ਠੀਕ ਰਹਿਣ ਦੀ ਸੰਭਾਵਨਾ ਵੀ ਵਧ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਰਾਹੁਲ ਨੂੰ ਅਯੋਗ ਠਹਿਰਾਏ ਜਾਣ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਭਰ ਿਵੱਚ ਸ...

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਮੁੱਖ ਮੰਤਰੀ ਵੱਲੋਂ ਮੋਗਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ...

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਜ਼ਰੀਨ ਨੇ ਵੀਅਤਨਾਮ ਦੀ ਗੁਏਨ ਥੀ ਨੂੰ ਹਰਾਇਆ; ਲਵਲੀਨਾ ਨੇ ਪਹਿਲਾ ਵਿਸ਼ਵ ...

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

‘ਸੀਕ੍ਰੇਟ ਸਰਵਿਸ’ ਤੇ ਪੁਲੀਸ ਨੇ ਦਖ਼ਲ ਦੇ ਕੇ ਅਣਸੁਖਾਵੀਂ ਘਟਨਾ ਵਾਪਰਨ ...

ਸ਼ਹਿਰ

View All