ਹਾਦਸੇ ’ਚ ਜ਼ਖ਼ਮੀ ਡਰਾਈਵਰ ਨੂੰ ਮਦਦ ਬਹਾਨੇ ਲੁੱਟਿਆ
ਸੜਕ ਹਾਦਸੇ ਵਿੱਚ ਫੱਟੜ ਹੋਏ ਡਰਾਈਵਰ ਦੀ ਮਦਦ ਦੇ ਬਹਾਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਲੁੱਟ ਲਿਆ। ਇਹ ਘਟਨਾ ਟਿੱਬਾ ਰੋਡ ਨੇੜੇ ਨੈਸ਼ਨਲ ਹਾਈਵੇਅ ’ਤੇ ਵਾਪਰੀ, ਜਿੱਥੇ ਦੇਰ ਰਾਤ ਇੱਕ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ।...
Advertisement
ਸੜਕ ਹਾਦਸੇ ਵਿੱਚ ਫੱਟੜ ਹੋਏ ਡਰਾਈਵਰ ਦੀ ਮਦਦ ਦੇ ਬਹਾਨੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਲੁੱਟ ਲਿਆ। ਇਹ ਘਟਨਾ ਟਿੱਬਾ ਰੋਡ ਨੇੜੇ ਨੈਸ਼ਨਲ ਹਾਈਵੇਅ ’ਤੇ ਵਾਪਰੀ, ਜਿੱਥੇ ਦੇਰ ਰਾਤ ਇੱਕ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ। ਹਾਦਸੇ ਤੋਂ ਬਾਅਦ ਦੋ ਨੌਜਵਾਨ ਡਰਾਈਵਰ ਦੀ ਮਦਦ ਦੇ ਬਹਾਨੇ ਉਸ ਨੂੰ ਗਲੀ ਵਿੱਚ ਲੈ ਗਏ ਅਤੇ ਉੱਥੇ ਉਸ ਨੂੰ ਲੁੱਟ ਲਿਆ। ਕੈਂਟਰ ਚਾਲਕ ਵਰਿੰਦਰ ਕੁਮਾਰ ਮੁਤਾਬਕ ਦੋ ਮੋਟਰਸਾਈਕਲ ਸਵਾਰ ਉਸ ਕੋਲ ਆਏ ਤਾਂ ਉਸ ਨੂੰ ਲੱਗਿਆ ਕਿ ਉਹ ਉਸ ਦੀ ਮਦਦ ਲਈ ਆਏ ਹਨ ਪਰ ਗਲੀ ਦੇ ਹਨੇਰੇ ਦਾ ਫਾਇਦਾ ਉਠਾ ਕੇ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਮੋਬਾਈਲ ਫ਼ੋਨ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੀ ਸੀ ਆਰ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
Advertisement
Advertisement
×

