DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਨਾਟਕ ਮੇਲਾ

‘ਤਖ਼ਤ ਵੰਗਾਰੇ ਅਣਖ ਨੂੰ’ ਨਾਟਕ ਨੇ ਸਮਾਂ ਬੰਨ੍ਹਿਅਾ

  • fb
  • twitter
  • whatsapp
  • whatsapp
featured-img featured-img
ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦਾਖਾ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।
Advertisement

ਸਥਾਨਕ ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਉੱਘੇ ਕਵੀ ਕੇ ਸਾਧੂ ਸਿੰਘ ਦੀਆਂ ਕਵਿਤਾਵਾਂ ਨਾਲ ਹੋਈ। ਸਮਾਗਮ ਦਾ ਰਸਮੀ ਉਦਘਾਟਨ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਮਿੱਤਰ ਸੈਨ ਮੀਤ ਨੇ ਪ੍ਰਿੰਸੀਪਲ ਡਾ. ਅਵਤਾਰ ਸਿੰਘ, ਪ੍ਰੋਫੈਸਰ ਹਰਦੇਵ ਸਿੰਘ ਗਰੇਵਾਲ, ਰਣਜੀਤ ਕੌਰ ਗਰੇਵਾਲ, ਅਮਰੀਕ ਸਿੰਘ ਤਲਵੰਡੀ, ਕੰਵਲਜੀਤ ਖੰਨਾ, ਕਸਤੂਰੀ ਲਾਲ, ਮਾਸਟਰ ਉਜਾਗਰ ਸਿੰਘ, ਜਰਨੈਲ ਤੱਗੜ ਕੈਲਗਰੀ, ਸ਼ੰਕੁਤਲਾ ਜੰਗ, ਗਾਇਤਰੀ ਸੋਹੀ, ਵਿਜੈ ਮਿੱਤਲ ਨਾਲ ਮਿਲ ਕੇ ਸਾਂਝੇ ਰੂਪ ਵਿੱਚ ਕੀਤਾ। ਮਿੱਤਰ ਸੈਨ ਮੀਤ ਨੇ ਕਿਹਾ ਕਿ ਗੁਰਸ਼ਰਨ ਭਾਅ ਦੀ ਸਮਾਜ ਨੂੰ ਬੜੀ ਵੱਡੀ ਦੇਣ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਪਹਿਲੀ ਕਿਤਾਬ ‘ਭਾਅ ਜੀ’ ਨੇ ਹੀ ਛਾਪੀ ਸੀ। ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਸਮਾਗਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਬੱਬਰ ਅਕਾਲੀ ਲਹਿਰ ਦੇ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਹੈ ਜਿਹੜੇ ਖਰੀ ਆਜ਼ਾਦੀ ਲਿਆਉਣ ਖ਼ਾਤਰ ਤੁਰੇ ਸਨ, ਜਿਨ੍ਹਾਂ ਨੇ ਗਦਾਰਾਂ ਨੂੰ ਸਬਕ ਸਿਖਾਇਆ ਅਤੇ ਸੌ ਵਰ੍ਹਾ ਪਹਿਲਾਂ ਫਰਵਰੀ ਮਹੀਨੇ ਹੀ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਦੇਸ਼ ਦੀ ਖ਼ਾਤਰ ਫਾਂਸੀ ਦੇ ਰੱਸੇ ਚੁੰਮ ਗਏ ਸੀ। ਸ਼ਹੀਦਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ ਤੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ ਗਿਆ। ਉਪਰੰਤ ਡਾਕਟਰ ਸੋਮਪਾਲ ਹੀਰਾ ਦਾ ਲਿਖਿਆ ਨਾਟਕ ਨਿਰਮਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਦ ਸੰਵਾਦ ਟੀਮ ਵਲੋਂ ‘ਤਖ਼ਤ ਵੰਗਾਰੇ ਅਣਖ ਨੂੰ’ ਨਾਟਕ ਖੇਡਿਆ ਗਿਆ। ਨਾਟਕ ਦੀ ਪੇਸ਼ਕਾਰੀ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਨਾਟਕ ਵਿੱਚ ਦਿਖਾਇਆ ਗਿਆ ਕਿ ਗੰਧਲੀ ਸਿਆਸਤ ਸ਼ਹੀਦਾਂ ਦੇ ਸੁਪਨਿਆਂ ਨਾਲ ਖਿਲਵਾੜ ਕਰਦੀ ਹੈ। ਸੱਤਾ ਦੇ ਨਸ਼ੇ ਵਿੱਚ ਗਰੀਬਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਜਾਂਦਾ ਹੈ। ਨਾਟਕ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ। ਬਾਅਦ ਵਿੱਚ ਨਾਟਕ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਮਿੱਤਰ ਸੈਨ ਮੀਤ ਨੂੰ ਵੀ ਉਨ੍ਹਾਂ ਦੀ ਸਾਹਿਤਕ ਘਾਲਣਾ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਲੇਖਕ ਅਮਰੀਕ ਤਲਵੰਡੀ, ਪ੍ਰਿੰਸੀਪਲ ਰਾਜਿੰਦਰ ਸਿੰਘ, ਜਗਤਾਰ ਹਿੱਸੋਵਾਲ, ਲੈਕਚਰਾਰ ਇਕਬਾਲ ਸਿੰਘ ਪੂੜੈਣ, ਲੈਕਚਰਾਰ ਪਰਗਟ ਸਿੰਘ, ਮੁੱਖ ਅਧਿਆਪਕ ਲਖਿੰਦਰ ਸਿੰਘ, ਅੰਜੂ ਚੌਧਰੀ, ਕਮਲਜੀਤ ਮੋਹੀ, ਰਣਵੀਰ ਸਿੰਘ, ਨੈਨਾ ਸ਼ਰਮਾ, ਲਖਵੀਰ ਸਿੰਘ, ਕਰਮਪ੍ਰੀਤ ਕੌਰ, ਨੀਰਜਾ ਬਾਂਸਲ, ਸੁਖਵੰਤ ਮੋਹੀ, ਪਰਮਜੀਤ ਪੰਮੀ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਾਸਟਰ ਦੀਪਕ ਰਾਏ ਨੇ ਨਿਭਾਈ।

Advertisement

Advertisement
Advertisement
×