ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡਾ. ਸਰਵਜੀਤ ਕੌਰ ਬਰਾੜ ਸਰਵੋਤਮ ਪ੍ਰਿੰਸੀਪਲ ਵਜੋਂ ਸਨਮਾਨਿਤ

ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੂੰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿੱਚ ਕਰਵਾਏ ਸਨਮਾਨ ਸਮਾਗਮ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ, ਭਾਰਤ...
ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੂੰ ਸਨਮਾਨਦੇ ਹੋਏ ਪ੍ਰਬੰਧਕ।
Advertisement
ਇੱਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੂੰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿੱਚ ਕਰਵਾਏ ਸਨਮਾਨ ਸਮਾਗਮ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ, ਭਾਰਤ ਸਰਕਾਰ ਦੇ ਐੱਮਐੱਸਐਮਈ ਮੰਤਰਾਲੇ ਅਧੀਨ ਰਜਿਸਟਰਡ ਸੰਸਥਾ ਹੈ ਜੋ ਸਿੱਖਿਆ ਅਤੇ ਵਾਤਾਵਰਨ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਇਸ ਸੰਸਥਾ ਵੱਲੋਂ ਕਰਵਾਏ ‘ਸਸਟੇਨੇਬਿਲਿਟੀ ਐਕਸੀਲੈਂਸ ਐਵਾਰਡ 2025’ ਵਿੱਚ ਹਿੱਸਾ ਲੈਂਦਿਆਂ ਗੁਰੂ ਨਾਨਕ ਕਾਲਜ ਨੇ ਬਿਹਤਰ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ‘ਬੈਸਟ ਪ੍ਰਿੰਸੀਪਲ’ ਦਾ ਐਵਾਰਡ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੋਡਲ ਅਫ਼ਸਰ ਪ੍ਰੋ. ਰਣਜੀਤ ਕੌਰ ਦੀ ਅਗਵਾਈ ਹੇਠ ‘ਗ੍ਰੀਨ ਕੈਂਪਸ ਐਵਾਰਡ 2025’ ਅਤੇ ਨੋਡਲ ਅਫ਼ਸਰ ਡਾ. ਨਿਧੀ ਸਰੂਪ ਦੀ ਅਗਵਾਈ ਹੇਠ ‘ਸਸਟੇਨੇਬਲ ਇੰਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਐਵਾਰਡ 2025’ ਕਾਲਜ ਦੇ ਹਿੱਸੇ ਆਇਆ ਅਤੇ ਡਾ. ਲਵਲੀਨ ਬੈਂਸ ਨੂੰ ‘ਬੈਸਟ ਫੈਕਲਟੀ’ ਐਵਾਰਡ ਪ੍ਰਾਪਤ ਹੋਇਆ। ਇਸ ਸਮਾਗਮ ਦੌਰਾਨ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸੀਈਓ ਸਮਰੱਥ ਸ਼ਰਮਾ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਸੰਸਥਾਵਾਂ ਦੇ ਕੁੱਲ 13 ਪ੍ਰਿੰਸੀਪਲਾਂ ਅਤੇ 6 ਨੋਡਲ ਅਫ਼ਸਰਾਂ ਨੂੰ ਸਿੱਖਿਆ ਵਿੱਚ ਸਥਿਰਤਾ, ਵਾਤਾਵਰਨ ਸੁਰੱਖਿਆ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਅਤੇ ਹੋਰ ਅਹੁਦੇਦਾਰਾਂ ਨੇ ਪ੍ਰਿੰਸੀਪਲ ਡਾ. ਬਰਾੜ ਨੂੰ ਵਧਾਈ ਦਿੱਤੀ।

 

Advertisement

Advertisement