ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਪ੍ਰਧਾਨ ਗੁਰਤੇਜ ਸਿੰਘ ਗਰੇਵਾਲ ਨੇ ਅੱਜ ਜ਼ਿਲ੍ਹਾ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਜ਼ਿਲ੍ਹਾ ਕਾਂਗਰਸ ਲੀਗਲ ਸੈੱਲ ਲੁਧਿਆਣਾ ਦਾ ਗਠਨ ਕੀਤਾ। ਇਸ ਮੌਕੇ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਮਮਤਾ ਆਸ਼ੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਸਰਬ ਸੰਮਤੀ ਨਾਲ ਜ਼ਿਲ੍ਹਾ ਕਾਂਗਰਸ ਲੀਗਲ ਸੈੱਲ ਲੁਧਿਆਣਾ ਦੇ ਪ੍ਰਧਾਨ ਵਜੋਂ ਧਰਮਜੀਤ ਸਿੰਘ ਖੇੜਾ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਕਮਲਜੀਤ ਸ਼ਰਮਾ ਨੂੰ ਜਨਰਲ ਸੈਕਟਰੀ, ਪ੍ਰਸ਼ੋਤਮ ਦਾਸ ਸ਼ਰਮਾ ਨੂੰ ਸਰਪ੍ਰਸਤ ਤੇ ਵਿਜੈ ਸ਼ਰਮਾ, ਐੱਸ. ਕੇ ਪਾਠਕ, ਰਮੇਸ਼ ਲਖਨਪਾਲ, ਸੁਖਪਾਲ ਗਿੱਲ ਨੂੰ ਸਪੈਸ਼ਲ ਇਨਵਾਇਟਨੀ, ਰਜਨੀਸ਼ ਗੁਪਤਾ ਤੇ ਗੁਰਪ੍ਰੀਤ ਸਿੰਘ ਅਰੋੜਾ ਆਦਿ ਨੂੰ ਸੈਕਟਰੀ ਚੁਣ ਲਿਆ। ਇਸ ਤੋਂ ਇਲਾਵਾ ਵੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।