Dispensary inauguration: ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਅੱਜ ‘ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ’ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਡਾ. ਅਜੀਤ ਸੂਦ (ਐੱਮ ਡੀ ਗੈਸਟਰੋ) ਅਤੇ ਡਾ. ਬਰਿੰਦਰ ਸਿੰਘ (ਐੱਮ ਡੀ ਨਿਊਰੋ) ਵੱਲੋਂ ਸਾਂਝੇ...
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਅੱਜ ‘ਸੁਖ ਸਾਗਰ ਚੈਰੀਟੇਬਲ ਡਿਸਪੈਂਸਰੀ’ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਡਾ. ਅਜੀਤ ਸੂਦ (ਐੱਮ ਡੀ ਗੈਸਟਰੋ) ਅਤੇ ਡਾ. ਬਰਿੰਦਰ ਸਿੰਘ (ਐੱਮ ਡੀ ਨਿਊਰੋ) ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ।
ਡਾ. ਅਜੀਤ ਸੂਦ ਨੇ ਕਿਹਾ ਕਿ ਇਹ ਡਿਸਪੈਂਸਰੀ ਲੋੜਵੰਦ ਮਰੀਜ਼ਾਂ ਲਈ ਵੱਡਾ ਸਹਾਰਾ ਬਣੇਗੀ, ਜਿੱਥੇ ਦਵਾ-ਦੁਆ ਦੇ ਨਾਲ-ਨਾਲ ਪਿਆਰ ਵੀ ਮਿਲੇਗਾ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਰਮੇਸ਼, ਡਾ. ਬਰਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਔਲਖ ਵੀ ਹਾਜ਼ਰ ਸਨ। ਮਾਹਿਰਾਂ ਨੇ ਮਰੀਜ਼ਾਂ ਦਾ ਚੈੱਕਅੱਪ ਵੀ ਕੀਤਾ। ਸੰਤ ਅਮੀਰ ਸਿੰਘ ਨੇ ਡਾ. ਰਵੀਕਾਂਤ, ਡਾ. ਹਰਵਿੰਦਰ ਸਿੰਘ, ਡਾ. ਮਨਦੀਪ ਸਿੰਘ ਨੰਦਾ, ਡਾ. ਹਰਮਿੰਦਰ ਪ੍ਰੀਤ ਸਿੰਘ, ਡਾ. ਅਰਸ਼ਦੀਪ ਸਿੰਘ, ਡਾ. ਇੰਦਰਜੀਤ ਕੌਰ, ਜਸਦੀਪ ਸਿੰਘ ਦਾ ਧੰਨਵਾਦ ਕੀਤਾ। ਸਮਾਗਮ |ਚ ਰਣਜੋਧ ਸਿੰਘ, ਦਰਸ਼ਨ ਸਿੰਘ, ਮਾਸਟਰ ਤ੍ਰਿਲੋਚਨ ਸਿੰਘ, ਡਾ. ਜੋਗਿੰਦਰ ਸਿੰਘ, ਦਲਬੀਰ ਸਿੰਘ ਮੱਕੜ, ਮਾਤਾ ਬਲਦੇਵ ਕੌਰ, ਮਨਦੀਪ ਸਿੰਘ, ਚਰਨਜੀਤ ਸਿੰਘ ਬੈਂਕ ਵਾਲੇ, ਭਾਈ ਮੇਜਰ ਸਿੰਘ ਖਾਲਸਾ ਵੀ ਹਾਜ਼ਰ ਸਨ।

